ਤਬੱਸੁਮ ਦਾ ਜਨਮ 1944 'ਚ ਮੁੰਬਈ 'ਚ ਅਯੋਧਿਆ ਨਾਥ ਸਚਦੇਵ ਤੇ ਅਸਗਰੀ ਬੇਗਮ ਦੇ ਘਰ ਹੋਇਆ ਸੀ।

ਉਸਨੇ ਪਹਿਲੀ ਵਾਰ 1947 'ਚ ਇੱਕ ਬਾਲ ਕਲਾਕਾਰ ਵਜੋਂ ਆਪਣੇ ਐਕਟਿੰਗ ਕਰਿਅਰ ਦੀ ਸ਼ੁਰੂਆਤ ਕੀਤੀ।

1950 ਦੇ ਦਹਾਕੇ 'ਚ ਤਬੱਸੁਮ ਨੇ "ਸਰਗਮ", "ਸੰਗਰਾਮ", "ਦੀਦਾਰ" ਤੇ "ਬੈਜੂ ਬਾਵਰਾ" ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ।

ਤਬੱਸੁਮ ਨੇ 1960 ਦੇ ਇਤਿਹਾਸਕ ਮਹਾਂਕਾਵਿ "ਮੁਗਲ-ਏ-ਆਜ਼ਮ" ਵਿੱਚ ਵੀ ਇੱਕ ਛੋਟੀ ਜਿਹੀ ਭੂਮਿਕਾ ਨਿਭਾਈ ਸੀ।

ਫਿਲਮਾਂ ਤੋਂ ਬਾਅਦ ਤਬੱਸੁਮ ਨੇ "ਫੂਲ ਖਿਲੇ ਗੁਲਸ਼ਨ ਗੁਲਸ਼ਨ" ਟਾਕ ਸ਼ੋਅ ਦੀ ਮੇਜ਼ਬਾਨੀ ਕੀਤੀ।

"ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ" ਭਾਰਤੀ ਟੈਲੀਵਿਜ਼ਨ ਦਾ ਪਹਿਲਾ 'ਟਾਕ ਸ਼ੋਅ' ਸੀ।

ਟਾਕ ਸ਼ੋਅ ਹੋਸਟ ਕਰਦਿਆਂ ਵੀ ਤਬੱਸੁਮ ਨੇ ਕੁਝ ਫਿਲਮਾਂ ਵਿੱਚ ਕੰਮ ਕਰਨਾ ਜਾਰੀ ਰੱਖਿਆ।

ਉਨ੍ਹਾਂ ਦੀ ਆਖਰੀ ਫਿਲਮ 1990 'ਚ ਰਾਜੇਸ਼ ਖੰਨਾ ਤੇ ਗੋਵਿੰਦਾ ਅਭਿਨੀਤ "ਸਵਰਗ" ਸੀ ਜਿਸ ਵਿੱਚ ਉਨ੍ਹਾਂ ਨੇ ਗੇਸਟ ਰੋਲ ਕੀਤਾ।

ਤਬੱਸੁਮ ਨੇ ਆਪਣੇ ਬੇਟੇ ਹੋਸ਼ਾਂਗ ਨਾਲ "ਤਬੱਸਮ ਟਾਕੀਜ਼" ਨਾਂ ਦਾ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ।

ਮੁੰਬਈ ਵਿੱਚ ਜਨਮੀ ਤਬੱਸੁਮ ਦੇ ਪਿਤਾ ਅਯੋਧਿਆ ਨਾਥ ਸਚਦੇਵ ਸੀ। ਅਯੁੱਧਿਆ ਨਾਥ ਸਚਦੇਵ ਇੱਕ ਆਜ਼ਾਦੀ ਘੁਲਾਟੀਏ ਸੀ।

ਤਬੱਸੁਮ ਦੀ ਮਾਂ ਦਾ ਨਾਂ ਅਸਗਰੀ ਬੇਗਮ ਸੀ। ਅਸਗਰੀ ਬੇਗਮ ਇੱਕ ਪੱਤਰਕਾਰ ਅਤੇ ਲੇਖਿਕਾ ਸੀ।

ਮਸ਼ਹੂਰ ਐਕਟਰਸ ਤਬੱਸੁਮ ਦਾ 19 ਨਵੰਬਰ 2022 ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਹ 78 ਸਾਲਾਂ ਦੇ ਸੀ।