ਫਾਜ਼ਿਲਕਾ ਦੀ BSF ਦੀ 66ਵੀਂ ਬਟਾਲੀਅਨ ਨੇ ਇਤਿਹਾਸ ਰਚਦਿਆ ਦੇਸ਼ ਦੀਆਂ 200 ਬਟਾਲੀਅਨਾਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਬਟਾਲੀਅਨ ਨੇ ਜਨਰਲ ਚੌਧਰੀ ਟਰਾਫ਼ੀ ਜਿੱਤੀ ਹੈ।

15 ਸਾਲਾਂ ਬਾਅਦ ਪੰਜਾਬ ਦੀ ਕਿਸੇ BSF ਬਟਾਲੀਅਨ ਨੇ ਇਹ ਖ਼ਿਤਾਬ ਆਪਣੇ ਨਾਂਅ ਕੀਤਾ।

ਜਾਣਕਾਰੀ ਮੁਤਾਬਕ ਪੰਜਾਬ ਸੂਬੇ ਦੇ ਫਾਜ਼ਿਲਕਾ 'ਚ ਕੌਮਾਂਤਰੀ ਸੀਮਾ 'ਤੇ ਜੂਨ 2021 ਤੋਂ BSF ਤਾਇਨਾਤ ਹੈ।

BSF ਦੀ 66ਵੀਂ ਬਟਾਲੀਅਨ ਨੇ BSF ਦੀ ਸਰਵ-ਸ੍ਰੇਸ਼ਟ ਬਟਾਲੀਅਨ ਲਈ "ਜਨਰਲ ਚੌਧਰੀ ਟਰਾਫੀ" ਜਿੱਤੀ ਹੈ।

ਇਸ ਟਰਾਫ਼ੀ ਨੂੰ ਹਾਸਲ ਕਰਨ ਦੇ ਲਈ BSF ਬਟਾਲੀਅਨ 'ਚ ਅਧਿਕਾਰੀਆਂ ਦੀ ਤਾਇਨਾਤੀ, ਕਰਮਚਾਰੀਆਂ ਦਾ ਜ਼ਮੀਨੀ ਗਿਆਨ, ਫਾਇਰਿੰਗ, ਸਰੀਰਕ ਫਿਟਨੈੱਸ, ਕਾਗਜ਼ ਕਾਰਜ ਪ੍ਰਣਾਲੀ ਤੇ ਹੋਰ ਕੰਮਾਂ ਨੂੰ ਮੁੱਖ ਰੱਖਿਆ ਜਾਂਦਾ ਹੈ।

ਫਾਜ਼ਿਲਕਾ ਦੇ ਪਿੰਡ ਰਾਮਪੁਰਾ ਵਿਚ ਬਣੇ 66 ਬਟਾਲੀਅਨ ਦੇ ਹੈਡਕੁਆਟਰ ਵਿਖੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਇਸ ਪ੍ਰਾਪਤੀ 'ਤੇ ਜਸ਼ਨ ਮਨਾਇਆ ਗਿਆ।

BSF 66ਵੀਂ ਬਟਾਲੀਅਨ ਫ਼ਾਜ਼ਿਲਕਾ ਦੇ ਕਮਾਂਡੈਂਟ ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਸ ਸਾਲ ਅੰਮ੍ਰਿਤਸਰ ਵਿਚ ਹੋਣ ਵਾਲਾ ਹੈ।

BSF ਦੇ ਸਥਾਪਨਾ ਦਿਹਾੜੇ ਮੌਕੇ ਕੀਤੀ ਜਾਣ ਵਾਲੀ ਪਰੇਡ ਦੌਰਾਨ ਇਹ ਟਰਾਫ਼ੀ ਬਟਾਲੀਅਨ ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਹੱਦ 'ਤੇ ਤਾਇਨਾਤੀ ਦੇ  ਬਾਵਜੂਦ ਇਹ ਪ੍ਰਾਪਤੀ ਬਟਾਲੀਅਨ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ।