ਨੇਹਾ ਸ਼ਰਮਾ ਆਪਣੀਆਂ ਫਿਲਮਾਂ ਦੇ ਨਾਲ ਆਪਣੇ ਗਲੈਮਰਸ ਲੁੱਕ ਲਈ ਵੀ ਜਾਣੀ ਜਾਂਦੀ ਹੈ।

ਬਾਲੀਵੁੱਡ ਐਕਟਰਸ ਨੇਹਾ ਸ਼ਰਮਾ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ।

ਨੇਹਾ ਦਾ ਜਨਮ ਅੱਜ ਦੇ ਦਿਨ 21 ਨਵੰਬਰ 1987 ਨੂੰ ਭਾਗਲਪੁਰ, ਬਿਹਾਰ ਵਿੱਚ ਹੋਇਆ।

ਨੇਹਾ ਸ਼ਰਮਾ ਨੇ 2007 'ਚ ਤੇਲਗੂ ਫਿਲਮ 'ਚਿਰੂਥਾ' ਨਾਲ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ 'ਕਰੁੱਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ।

ਨੇਹਾ ਸ਼ਰਮਾ ਹੁਣ ਤੱਕ 'ਸੁਪਰ ਕੂਲ ਹੈਂ ਹਮ', 'ਯਮਲਾ ਪਗਲਾ ਦੀਵਾਨਾ 2', 'ਸੋਲੋ' ਅਤੇ 'ਤਨਹਾਜੀ' ਸਮੇਤ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

ਫਿਲਮਾਂ ਦੇ ਨਾਲ-ਨਾਲ ਨੇਹਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

ਨੇਹਾ ਸ਼ਰਮਾ ਅਕਸਰ ਆਪਣਏ ਇੰਸਟਾਗ੍ਰਾਮ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਨੇਹਾ ਹਮੇਸ਼ਾ ਇੰਸਟਾ ਦੇ ਜ਼ਰੀਏ ਆਪਣੇ ਫੈਨਸ ਨਾਲ ਜੁੜੀ ਰਹਿੰਦੀ ਹੈ ਤੇ ਆਪਣੀ ਅਪਡੇਟ ਦਿੰਦੀ ਹੈ।

ਨੇਹਾ ਸ਼ਰਮਾ ਦੇ ਫੈਨਸ ਉਸ ਦੀਆਂ ਤਸਵੀਰਾਂ ਦੀ ਖੂਬ ਤਾਰੀਫ ਕਰਦੇ ਹਨ।

ਨੇਹਾ ਸ਼ਰਮਾ ਦੀ ਸੋਸ਼ਲ ਮੀਡੀਆ 'ਤੇ ਵੀ ਚੰਗੀ ਫੈਨ ਫੋਲੋਇੰਗ ਹੈ। ਉਸ ਨੂੰ ਇੰਸਟਾ 'ਤੇ 14 ਮਿਲੀਅਨ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨੇਹਾ ਨੇ ਭਾਵੇਂ ਘੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੋਵੇ ਪਰ ਉਹ ਆਪਣੀ ਹਰ ਫ਼ਿਲਮ ਕਰਕੇ ਕਾਫੀ ਸੁਰਖੀਆਂ ਵਿਚ ਰਹੀ।