21 ਨਵੰਬਰ ਨੂੰ ਹੈਲਨ ਦਾ 84ਵਾਂ ਜਨਮਦਿਨ ਹੈ, ਹੈਲਨ ਦਾ ਜਨਮ 21 ਨਵੰਬਰ 1938 ਨੂੰ ਬਰਮਾ 'ਚ ਹੋਇਆ।

ਬਾਲੀਵੁੱਡ ਦੀ ਪਹਿਲੀ 'ਆਈਟਮ ਗਰਲ' ਕਹੀ ਜਾਣ ਵਾਲੀ ਹੈਲਨ ਨੂੰ ਫੈਨਸ ਨੇ ਖੂਬ ਪਿਆਰ ਦਿੱਤਾ।

ਅੱਜ ਭਾਵੇਂ ਹੈਲਨ ਇਸ ਚਕਾਚੌਂਧ ਦੀ ਦੁਨੀਆਂ ਤੋਂ ਦੂਰ ਹੈ ਪਰ ਕਲਾ ਦੇ ਜਾਣਕਾਰ ਅੱਜ ਵੀ ਉਸ ਦਾ ਨਾਂ ਬੜੇ ਸਤਿਕਾਰ ਨਾਲ ਲੈਂਦੇ ਹਨ।

'ਮੇਰਾ ਨਾਮ ਚਿਨ ਚਿਨ ਚੂ', 'ਯੰਮਾ ਯੰਮਾ', 'ਓ ਹਸੀਨਾ ਜ਼ੁਲਫੋਂ ਵਾਲੀ', 'ਮੋਨਿਕਾ ਓ ਮਾਈ ਡਾਰਲਿੰਗ' ਗਾਣਿਆਂ 'ਚ ਡਾਂਸ ਕਰ ਹੈਲਨ ਨੇ ਸਭ ਨੂੰ ਆਪਣਾ ਦੀਵਾਨਾ ਬਣਾਇਆ।

ਹੈਲਨ ਦਾ ਪੂਰਾ ਨਾਮ ਹੈਲਨ ਐਨ ਰਿਚਰਡਸਨ ਹੈ ਤੇ ਉਸਦੀ ਮਾਂ ਮੂਲ ਰੂਪ ਵਿੱਚ ਬਰਮਾ ਦੀ ਸੀ।

ਹੈਲਨ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਪਰਿਵਾਰ 'ਚ ਉਸਦੀ ਮਾਂ ਤੋਂ ਇਲਾਵਾ ਇੱਕ ਭਰਾ ਤੇ ਇੱਕ ਸੌਤੇਲੀ ਭੈਣ ਜੈਨੀਫਰ ਸੀ।

ਕੋਲਕਾਤਾ ਵਿੱਚ ਰਹਿੰਦਿਆਂ ਹੈਲਨ ਦੀ ਮਾਂ ਦੀ ਮੁਲਾਕਾਤ ਕੁਕੂ ਮੋਰੇ ਨਾਲ ਹੋਈ, ਜੋ ਫਿਲਮਾਂ ਵਿੱਚ ਬੈਕਗਰਾਊਂਡ ਡਾਂਸਰ ਸੀ।

ਕੁਕੂ ਨੇ ਹੈਲਨ ਨੂੰ ਫਿਲਮਾਂ ਵਿੱਚ ਇੱਕ ਕੋਰਸ ਡਾਂਸਰ ਵਜੋਂ ਨੌਕਰੀ ਦਿੱਤੀ। ਹੈਲਨ ਨੇ ਆਉਂਦਿਆਂ ਹੀ ਇੰਡਸਟਰੀ 'ਚ ਆਪਣੀ ਥਾਂ ਬਣਾਈ।

1957 ਵਿੱਚ ਹੈਲਨ ਨੇ ਆਪਣੇ ਤੋਂ 27 ਸਾਲ ਵੱਡੇ ਡਾਇਰੈਕਟਰ ਪੀਐਨ ਅਰੋੜਾ ਨਾਲ ਵਿਆਹ ਕੀਤਾ।

ਹੈਲਨ ਨੇ ਆਪਣੇ ਪਤੀ ਪੀਐਨ ਅਰੋੜਾ ਦੀ ਫਜ਼ੂਲਖ਼ਰਚੀ ਦੀ ਬੁਰੀ ਆਦਤ ਤੋਂ ਤੰਗ ਆ ਕੇ ਉਸ ਤੋਂ ਤਲਾਕ ਲੈ ਲਿਆ।

ਸਾਲ 1962 'ਚ ਫਿਲਮ 'ਕਾਬਿਲ ਖਾਨ' ਦੌਰਾਨ ਹੇਲਨ ਦੀ ਮੁਲਾਕਾਤ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨਾਲ ਹੋਈ।

ਜਦ ਕਿ ਸਲੀਮ ਖ਼ਾਨ ਪਹਿਲਾਂ ਹੀ ਵਿਹਾਏ ਹੋਏ ਸੀ, ਫਿਰ ਵੀ ਸਲੀਮ ਨੇ ਹੈਲਨ ਨਾਲ ਵਿਆਹ ਕਰਵਾਇਆ।