ਫਿਲਮਾਂ ਦੇ ਨਾਲ ਰਣਵੀਰ ਸਿੰਘ ਇਨ੍ਹੀਂ ਦਿਨੀਂ ਕਈ ਈਵੈਂਟਸ 'ਚ ਜਾ ਰਹੇ ਹਨ, ਇਸ ਦੇ ਨਾਲ ਹੀ ਉਸ ਨੂੰ ਖੇਡਾਂ ਨਾਲ ਖਾਸਾ ਪਿਆਰ ਹੈ।

ਹਾਲ ਹੀ 'ਚ ਰਣਵੀਰ ਸਿੰਘ ਨੇ ਆਬੂ ਧਾਬੀ 'ਚ F1 ਈਵੈਂਟ 'ਚ ਹਿੱਸਾ ਲਿਆ। ਇਸ ਈਵੈਂਟ 'ਚ ਰਣਵੀਰ ਸਿੰਘ ਦਾ ਆਕਰਸ਼ਕ ਅੰਦਾਜ਼ ਵੇਖਣ ਨੂੰ ਮਿਲਿਆ।

ਸਾਬਕਾ F1 ਰੇਸਰ ਮਾਰਟਿਨ ਬਰੰਡਲ ਭਾਵੇਂ ਹੀ ਰਣਵੀਰ ਨੂੰ ਪਛਾਣ ਨਾ ਸਕੇ ਪਰ ਰਣਵੀਰ ਸੋਸ਼ਲ ਮੀਡੀਆ 'ਤੇ ਕਾਫੀ ਚਰਚੇ ਹਨ।

ਹਮੇਸ਼ਾ ਦੀ ਤਰ੍ਹਾਂ ਆਬੂ ਧਾਬੀ 'ਚ ਰਣਵੀਰ ਸਿੰਘ ਦੇ ਅੰਦਾਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਿਸ ਦੀਆਂ ਕੁਝ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ।

ਰਣਵੀਰ ਸਿੰਘ ਨੇ ਪ੍ਰਿੰਟਿਡ ਯੈਲੋ ਆਊਟਫਿਟ ਕੈਰੀ ਕੀਤਾ। ਇਸ ਦੀ ਕਮੀਜ਼ ਅਤੇ ਪੈਂਟ ਦੋਵੇਂ ਇੱਕੋ ਪੈਟਰਨ 'ਚ ਸੀ, ਜੋ ਰਣਵੀਰ ਦੀ ਲੁੱਕ ਨੂੰ ਵੱਖਰਾ ਬਣਾ ਰਹੇ ਸੀ।

ਰਣਵੀਰ ਸਿੰਘ ਨੇ ਇਸ ਦੇ ਨਾਲ ਚਿੱਟੇ ਰੰਗ ਦਾ ਚਸ਼ਮਾ ਕੈਰੀ ਕੀਤਾ ਜੋ ਉਸ 'ਤੇ ਕਾਫੀ ਸੂਟ ਕਰ ਰਿਹਾ ਸੀ। ਉਸ ਨੇ ਗੋਗਲ ਨਾਲ ਵੱਖਰੇ ਅੰਦਾਜ਼ 'ਚ ਫੋਟੋਸ਼ੂਟ ਕਰਵਾਇਆ।

ਰਣਵੀਰ ਨੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਪੋਜ਼ 'ਚ ਤਸਵੀਰਾਂ ਸ਼ੇਅਰ ਕੀਤੀਆਂ। ਫੈਨਸ ਇਨ੍ਹਾਂ ਤਸਵੀਰਾਂ 'ਤੇ ਫਾਇਰ ਇਮੋਜੀ ਸ਼ੇਅਰ ਕਰ ਰਹੇ ਹਨ।

ਈਵੈਂਟ ਤੋਂ ਰਣਵੀਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਸਾਬਕਾ F1 ਰੇਸਰ ਮਾਰਬਨੀ ਉਸ ਨੂੰ ਪਛਾਣ ਨਹੀਂ ਪਾ ਰਹੇ।

ਇਸ ਤੋਂ ਬਾਅਦ ਰਣਵੀਰ ਨੇ ਮਾਰਟਿਨ ਨੂੰ ਕੂਲ ਅੰਦਾਜ਼ 'ਚ ਕਿਹਾ ਕਿ ਉਹ ਇੱਕ ਐਂਟਰਟੇਨਰ ਹੈ, ਜੋ ਭਾਰਤ ਤੋਂ ਹੈ, ਤਾਂ ਉਨ੍ਹਾਂ ਨੇ ਵੀ ਰਣਵੀਰ ਦਾ ਸਵਾਗਤ ਕੀਤਾ।

ਰਣਵੀਰ ਨੇ ਰੋਲਸ ਰਾਇਸ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ। ਬਲੂ ਰੋਲਸ ਰਾਇਸ ਨਾਲ ਐਕਟਰ ਦਾ ਸਟਾਈਲ ਕਾਫੀ ਵੱਖਰਾ ਨਜ਼ਰ ਆ ਰਿਹਾ ਹੈ।

ਫੋਟੋ 'ਚ ਰਣਵੀਰ ਸਿੰਘ ਰੋਲਸ ਰਾਇਸ 'ਤੇ ਬੈਠੇ ਨਜ਼ਰ ਆਏ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।