ਬਾਲੀਵੁੱਡ ਐਕਟਰਸ Kartik aryan ਅੱਜ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਐਕਟਰ ਦਾ ਜਨਮ 22 ਨਵੰਬਰ 1990 ਨੂੰ ਗਵਾਲੀਅਰ 'ਚ ਹੋਇਆ।

ਸ਼ੁਰੂਆਤ 'ਚ ਕੈਨੇਡੀਅਨ ਮਾਡਲ Dimple Sharma ਅਤੇ Karthik Aryan ਦੇ ਅਫੇਅਰ ਦੀਆਂ ਖ਼ਬਰਾਂ ਸੁਰਖੀਆਂ 'ਚ ਰਹੀਆਂ। ਦੋਵਾਂ ਦੀ ਜੋੜੀ ਫਿਲਮ ਪਿਆਰ ਕਾ ਪੰਚਨਾਮਾ 'ਚ ਨਜ਼ਰ ਆਈ।

ਫਿਲਮ ਤੋਂ ਬਾਅਦ ਵੀ ਦੋਵੇਂ ਕਈ ਥਾਵਾਂ 'ਤੇ ਦੋਵੇਂ ਇਕੱਠੇ ਨਜ਼ਰ ਆਏ, ਪਰ ਕਾਰਤਿਕ ਤੇ ਡਿੰਪਲ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ। ਕੁਝ ਸਮੇਂ ਬਾਅਦ ਦੋਵੇਂ ਵੱਖ ਹੋ ਗਏ।

ਦੰਗਲ ਫੇਮ ਐਕਟਰਸ ਫਾਤਿਮਾ ਨਾਲ ਵੀ ਕਾਰਤਿਕ ਦੇ ਅਫੇਅਰ ਦੀ ਕਾਫੀ ਚਰਚਾ ਰਹੀ।

ਦੋਵਾਂ ਦੀ ਮੁਲਾਕਾਤ ਫਿਲਮ ਆਕਾਸ਼ ਵਾਣੀ ਦੇ ਸੈੱਟ 'ਤੇ ਹੋਈ। ਜਿਸ ਤੋਂ ਬਾਅਦ ਫਾਤਿਮਾ ਤੇ ਕਾਰਤਿਕ ਆਰੀਅਨ ਦੋਵਾਂ ਨੇ ਇੱਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ।

ਇਸ ਤੋਂ ਬਾਅਦ ਕਾਰਤਿਕ ਦਾ ਨਾਂ ਨੁਸਰਤ ਭਰੂਚਾ ਨਾਲ ਵੀ ਜੁੜਿਆ। ਦੋਵਾਂ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ।  

ਆਫਸੈੱਟ ਵੀ ਦੋਵੇਂ ਇੱਕ-ਦੂਜੇ ਨਾਲ ਕਾਫੀ ਸਮਾਂ ਬਿਤਾਉਂਦੇ ਰਹੇ, ਦੋਵਾਂ ਦੀਆਂ ਕਾਫੀ ਤਸਵੀਰਾਂ ਵਾਇਰਲ ਹੁੰਦੀਆਂ ਰਹੀਆਂ। ਪਰ ਦੋਵੇਂ ਇੱਕ-ਦੂਜੇ ਨੂੰ ਚੰਗੇ ਦੋਸਤ ਕਹਿ ਕੇ ਬੁਲਾਉਂਦੇ ਰਹੇ।

ਸਾਰਾ ਅਲੀ ਖ਼ਾਨ ਨੇ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਦੱਸਿਆ ਸੀ ਕਿ ਕਾਰਤਿਕ ਆਰੀਅਨ ਉਸ ਦਾ ਕ੍ਰਸ਼ ਹੈ।

ਇਸ ਦੇ ਨਾਲ ਹੀ ਕਾਰਤਿਕ ਤੇ ਸਾਰਾ ਦੇ ਅਫੇਅਰ ਦੀਆਂ ਖ਼ਬਰਾਂ ਵੀ ਕਾਫੀ ਵਾਇਰਲ ਹੋਈਆਂ। ਖ਼ਬਰਾਂ ਮੁਤਾਬਕ ਦੋਵਾਂ ਨੇ ਇੱਕ-ਦੂਜੇ ਨੂੰ ਕਰੀਬ ਡੇਢ ਸਾਲ ਡੇਟ ਕੀਤਾ।

ਕਾਰਤਿਕ ਆਰੀਅਨ ਤੇ ਅਨਨਿਆ ਪਾਂਡੇ ਫਿਲਮ 'ਪਤੀ ਪਤਨੀ ਔਰ ਵੋ' 'ਚ ਨਜ਼ਰ ਆਏ।  ਫਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ਦੇ ਰਿਲੇਸ਼ਨ ਦੀ ਖ਼ਬਰ ਵੀ ਸਾਹਮਣੇ ਆਈ।

ਕਾਰਤਿਕ ਅਤੇ ਅਨੰਨਿਆ ਆਪਣੇ ਰਿਸ਼ਤੇ ਨੂੰ ਸੀਕ੍ਰੇਟ ਰੱਖਣਾ ਚਾਹੁੰਦੇ ਸੀ ,ਪਰ ਇਹ ਗੱਲ ਮੀਡੀਆ ਤੋਂ ਛੁਪਾਈ ਨਹੀਂ ਜਾ ਸਕੀ।