ਅਦਰਕ ਇੰਨਾ ਫਾਇਦੇਮੰਦ ਹੈ ਕਿ ਇਸ ਦੀ ਵਰਤੋਂ ਖਾਣ-ਪੀਣ 'ਚ ਸਾਲ ਭਰ ਕੀਤੀ ਜਾਂਦੀ ਹੈ।

ਅਦਰਕ ਦੀ ਚਾਹ ਇਮਿਊਨਿਟੀ ਨੂੰ ਮਜ਼ਬੂਤ ਕਰਦੀ, ਜਿਸ ਨਾਲ ਇਨਫੈਕਸ਼ਨ ਨਾਲ ਲੜਨ ਦੀ ਤਾਕਤ ਮਿਲਦੀ ਹੈ।

ਖਾਂਸੀ ਅਤੇ ਜ਼ੁਕਾਮ, ਬਲਗਮ ਅਤੇ ਦਰਦ ਤੋਂ ਅਦਰਕ ਦੀ ਚਾਹ ਰਾਹਤ ਦਿੰਦੀ ਹੈ।

ਅਦਰਕ 'ਚ ਐਂਟੀ-ਬਾਇਓਟਿਕ ਗੁਣ ਹੁੰਦੇ ਹਨ, ਜਿਸ ਕਾਰਨ ਇਨਫੈਕਸ਼ਨ ਦੂਰ ਰਹਿੰਦੀ ਹੈ।

ਅਦਰਕ ਵਿੱਚ ਮੌਜੂਦ ਕੁਦਰਤੀ ਐਂਟੀਆਕਸੀਡੈਂਟ ਅਤੇ ਐਂਟੀ ਮਾਈਕ੍ਰੋਬਾਇਲ ਤੱਤ ਪਾਚਨ ਤੰਤਰ ਨੂੰ ਮਜ਼ਬੂਤ ਕਰਦੇ ਹਨ।

ਅਦਰਕ ਦੀ ਚਾਹ ਭੋਜਨ ਰਾਹੀਂ ਸਰੀਰ 'ਚ ਦਾਖਲ ਹੋਣ ਵਾਲੇ ਬੈਕਟੀਰੀਆ ਨੂੰ ਖ਼ਤਮ ਕਰਨ ਵਿੱਚ ਵੀ ਮਦਦ ਕਰਦੀ ਹੈ।

ਅਦਰਕ 'ਚ ਮੌਜੂਦ ਕ੍ਰੋਮੀਅਮ, ਮੈਗਨੀਸ਼ੀਅਮ ਅਤੇ ਜ਼ਿੰਕ ਖੂਨ ਦੇ ਸੰਚਾਰ ਨੂੰ ਤੇਜ਼ ਕਰਦੇ ਹਨ।

ਇਸ ਦੇ ਸੇਵਨ ਨਾਲ ਸਰੀਰ 'ਚ ਸੋਜ ਅਤੇ ਸਿਰ ਦਰਦ ਆਦਿ ਦੀ ਸਮੱਸਿਆ ਵੀ ਘੱਟ ਹੁੰਦੀ ਹੈ।

ਅਦਰਕ ਦੀ ਚਾਹ ਪੀਣ ਨਾਲ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।

ਅਦਰਕ 'ਚ ਮੌਜੂਦ ਵਿਟਾਮਿਨ ਸੀ ਸਰੀਰ 'ਚ ਖੂਨ ਦੇ ਕਲੋਟ ਨਹੀਂ ਬਣਨ ਦਿੰਦਾ ਹੈ।

ਅਦਰਕ ਦੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।