ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਨੂੰ ਬ੍ਰਿਟੇਨ 'ਚ 'Asian Rich List 2022' 'ਚ ਸ਼ਾਮਲ ਕੀਤਾ ਗਿਆ।

ਸੁਨਕ ਅਤੇ ਉਸਦੀ ਪਤਨੀ ਅਕਸ਼ਤਾ ਮੂਰਤੀ ਲਗਪਗ £790 ਮਿਲੀਅਨ ਦੀ ਜਾਇਦਾਦ ਦੇ ਨਾਲ ਸੂਚੀ 'ਚ 17ਵੇਂ ਸਥਾਨ 'ਤੇ ਹਨ।

ਦੱਸ ਦੇਈਏ ਕਿ ਅਕਸ਼ਾ ਮੂਰਤੀ ਭਾਰਤੀ ਆਈਟੀ ਦਿੱਗਜ ਇੰਫੋਸਿਸ ਦੇ ਫਾਊਂਡਰ ਐੱਨਆਰ ਨਰਾਇਣਮੂਰਤੀ ਦੀ ਬੇਟੀ ਹੈ।

ਰਿਸ਼ੀ ਸੁਨਕ ਨੇ 25 ਅਕਤੂਬਰ ਨੂੰ ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ।

ਨਿਵੇਸ਼ ਬੈਂਕਰ ਤੋਂ ਸਿਆਸਤਦਾਨ ਬਣੇ ਅਤੇ ਫਿਰ ਬ੍ਰਿਟਿਸ਼ ਪ੍ਰਧਾਨ ਮੰਤਰੀ ਸੁਨਕ ਬੀਤੇ ਕਈਂ ਸਾਲਾਂ 'ਚ ਸਭ ਤੋਂ ਘੱਟ ਉਮਰ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬਣੇ।

ਰਿਸ਼ੀ ਸੁਨਕ 2015 ਵਿੱਚ ਯੌਰਕਸ਼ਾਇਰ ਦੇ ਰਿਚਮੰਡ ਤੋਂ ਜਿੱਤ ਕੇ ਪਹਿਲੀ ਵਾਰ ਯੂਕੇ ਦੀ ਸੰਸਦ ਵਿੱਚ ਪਹੁੰਚੇ।

ਇਸ ਸਾਲ ਦੀ ਏਸ਼ੀਆਈ ਅਮੀਰਾਂ ਦੀ ਸੂਚੀ 'ਚ 16 ਬ੍ਰਿਟਿਸ਼ ਅਰਬਪਤੀਆਂ ਨੂੰ ਥਾਂ ਮਿਲੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਟਿਸ਼ ਪ੍ਰਧਾਨ ਮੰਤਰੀ ਸੁਨਕ ਅਤੇ ਅਕਸ਼ਤਾ ਮੂਰਤੀ ਕੋਲ ਲਗਪਗ 15 ਮਿਲੀਅਨ ਪੌਂਡ ਦੀ ਰੀਅਲ ਅਸਟੇਟ ਹੈ।

ਸੁਨਕ ਅਤੇ ਮੂਰਤੀ ਦੇ ਚਾਰ ਘਰ ਹਨ। ਜਿਨ੍ਹਾਂ ਚੋਂ ਦੋ ਲੰਡਨ 'ਚ, ਇੱਕ ਯੌਰਕਸ਼ਾਇਰ ਤੇ ਇੱਕ ਲਾਸ ਏਂਜਲਸ 'ਚ ਹੈ।

'ਦ ਗਾਰਡੀਅਨ' 'ਚ ਛਪੀ ਰਿਪੋਰਟ ਮੁਤਾਬਕ ਇਸ ਜੋੜੇ ਕੋਲ ਬ੍ਰਿਟੇਨ ਅਤੇ ਕੈਲੀਫੋਰਨੀਆ 'ਚ ਵੀ ਚਾਰ ਅਚੱਲ ਜਾਇਦਾਦਾਂ ਹਨ।