26 ਨਵੰਬਰ 2008 ਇੱਕ ਅਜਿਹੀ ਤਾਰੀਖ਼ ਜਿਸ ਨੂੰ ਦੇਸ਼ ਕਦੇ ਨਹੀਂ ਭੁੱਲ ਸਕਦਾ।

ਇਹ ਉਹ ਦਿਨ ਸੀ ਜਦੋਂ ਭਾਰਤ ਆਪਣੀ ਧਰਤੀ 'ਤੇ ਸਭ ਤੋਂ ਘਾਤਕ ਅੱਤਵਾਦੀ ਹਮਲੇ ਨਾਲ ਦਹਿਲਿਆ ਸੀ।

26 ਨਵੰਬਰ 2022 ਨੂੰ ਦੇਸ਼ ਇਸ ਅੱਤਵਾਦੀ ਹਮਲੇ ਦੀ 14ਵੀਂ ਬਰਸੀ ਮਨਾ ਰਿਹਾ ਹੈ।

ਦੱਸ ਦਈਏ ਕਿ ਲਸ਼ਕਰ ਤਾਇਬਾ ਦੇ 10 ਅੱਤਵਾਦੀਆਂ ਨੇ ਬੰਬ ਧਮਾਕਿਆਂ ਤੇ ਗੋਲੀਆਂ ਨਾਲ ਮੁੰਬਈ 'ਚ ਦਹਿਸ਼ਤ ਮਚਾ ਦਿੱਤੀ ਸੀ।

ਅੱਤਵਾਦੀਆਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ, ਤਾਜ ਮਹਿਲ ਪੈਲੇਸ ਹੋਟਲ, ਹੋਟਲ ਟ੍ਰਾਈਡੈਂਟ, ਨਰੀਮਨ ਹਾਊਸ, ਲਿਓਪੋਲਡ ਕੈਫੇ, ਕਾਮਾ ਹਸਪਤਾਲ ਅਤੇ ਭੀੜ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ।

ਆਜ਼ਾਦ ਭਾਰਤ 'ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ।

ਇਸ ਹਮਲੇ 'ਚ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕਾਂ ਦੀ ਜਾਨ ਚਲੀ ਗਈ ਸੀ ਤੇ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸੀ।

ਐਨਐਸਜੀ ਕਮਾਂਡੋਜ਼ ਤੇ ਮੁੰਬਈ ਪੁਲਿਸ ਨੇ ਮਿਲ ਕੇ ਇਸ ਹਮਲੇ ਦਾ ਸਾਹਮਣਾ ਕੀਤਾ ਤੇ 9 ਅੱਤਵਾਦੀ ਮਾਰੇ ਗਏ।

ਜ਼ਿੰਦਾ ਫੜੇ ਗਏ ਅੱਤਵਾਦੀ ਅਜਮਲ ਕਸਾਬ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ।

ਹਮਲੇ ਦੀ ਚੌਥੀ ਬਰਸੀ ਤੋਂ ਪੰਜ ਦਿਨ ਪਹਿਲਾਂ 21 ਨਵੰਬਰ 2012 ਨੂੰ ਕਸਾਬ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਇਸ ਹਮਲੇ ਤੋਂ ਬਾਅਦ ਮਹਾਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਵਿਲਾਸਰਾਓ ਦੇਸ਼ਮੁਖ ਤੇ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਸਮੇਤ ਕਈ ਨੇਤਾਵਾਂ ਨੇ ਅਸਤੀਫਾ ਦੇ ਦਿੱਤਾ ਸੀ।