ਭਾਰਤ ਦੇ ਸੰਵਿਧਾਨ ਵਿੱਚ 6 ਮੌਲਿਕ ਅਧਿਕਾਰ ਹਨ। ਸੰਵਿਧਾਨ ਨੂੰ ਲਾਗੂ ਕਰਨ ਸਮੇਂ ਇਸ ਵਿੱਚ 395 ਅਨੁਛੇਦ, 8 ਅਨੁਸੂਚੀਆਂ ਅਤੇ 22 ਭਾਗ ਸੀ, ਜੋ ਹੁਣ ਵਧ ਕੇ 448 ਅਨੁਛੇਦ, 12 ਅਨੁਸੂਚੀਆਂ ਅਤੇ 25 ਭਾਗ ਹੋ ਗਏ ਹਨ।
26 ਨਵੰਬਰ 1949 ਸੰਵਿਧਾਨ ਦਿਵਸ ਦਾ ਅੰਤਿਮ ਖਰੜਾ ਤਿਆਰ ਕੀਤਾ ਗਿਆ। 24 ਜਨਵਰੀ 1950 ਨੂੰ ਸੰਵਿਧਾਨ ਸਭਾ ਦੇ 284 ਮੈਂਬਰਾਂ ਨੇ ਸੰਵਿਧਾਨ 'ਤੇ ਦਸਤਖਤ ਕੀਤੇ। 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਦੇਸ਼ ਭਰ ਵਿੱਚ ਲਾਗੂ ਹੋਇਆ।