ਐਕਟਰ ਫਵਾਦ ਖ਼ਾਨ ਨੂੰ ਕੌਣ ਨਹੀਂ ਜਾਣਦਾ। ਫਵਾਦ ਦੀ ਖੂਬਸੂਰਤੀ ਤੇ ਐਕਟਿੰਗ ਦਾ ਜਾਦੂ ਬਾਲੀਵੁੱਡ 'ਚ ਵੀ ਬਰਕਰਾਰ ਹੈ।

ਫਵਾਦ ਦੀ ਫਿਲਮ ਦ ਲੀਜੈਂਡ ਆਫ ਮੌਲਾ ਜੱਟ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਤੇ ਇਹ ਫਿਲਮ ਹੁਣ 200 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ।

ਖ਼ਬਰਾਂ ਦੀ ਮੰਨੀਏ ਤਾਂ ਪਾਕਿਸਤਾਨ ਦੀ ਸਭ ਤੋਂ ਮਹਿੰਗੀ ਫਿਲਮ 'ਦ ਲੀਜੈਂਡ ਆਫ ਮੌਲਾ ਜੱਟ' ਨੂੰ ਬਿਲਾਲ ਲਾਸ਼ਰੀ ਨੇ ਖੂਬਸੂਰਤੀ ਨਾਲ ਡਾਇਰੈਕਟ ਕੀਤਾ।

ਇਹ ਫਿਲਮ ਪੰਜਾਬੀ ਭਾਸ਼ਾ 'ਚ ਰਿਲੀਜ਼ ਹੋਈ ਤੇ ਇਸ ਨੇ 13 ਅਕਤੂਬਰ ਨੂੰ ਰਿਲੀਜ਼ ਹੋਣ ਤੋਂ ਬਾਅਦ ਬਹੁਤ ਵਧੀਆ ਰਿਕਾਰਡ ਬਣਾਏ।

ਫਵਾਦ ਖ਼ਾਨ ਦੀ ਫਿਲਮ 'ਦ ਲੀਜੈਂਡ ਆਫ ਮੌਲਾ ਜੱਟ' ਨੇ ਸਿਨੇਮਾਘਰਾਂ 'ਚ ਆਪਣੀ ਮਜ਼ਬੂਤਪਕੜ ਬਣਾਈ ਹੋਈ ਹੈ।

ਫਿਲਮ ਨੇ ਹੁਣ ਤੱਕ ਦੁਨੀਆ ਭਰ ਦੇ ਲੇਬਲਾਂ 'ਤੇ ਕਮਾਈ ਕਰਕੇ 200 ਕਲੱਬਾਂ ਵਿੱਚ ਐਂਟਰੀ ਕਰ ਲਈ ਹੈ।

ਦ ਲੀਜੈਂਡ ਆਫ ਮੌਲਾ ਜੱਟ ਦੁਨੀਆ ਭਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ।

ਇਸ ਫਿਲਮ 'ਚ ਫਵਾਦ ਖ਼ਾਨ ਦੇ ਨਾਲ ਮਾਹਿਰਾ ਖ਼ਾਨ, ਹਮਜ਼ਾ ਅਲੀ ਅੱਬਾਸੀ ਨਜਰ ਆਏ।

ਇਸ ਦੇ ਇਲਾਵਾ ਹੁਮੈਮਾ ਮਲਿਕ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਆਏ।

The Legend of Moula Jatt ਨੇ UK ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਫਿਲਮ RRR ਨੂੰ ਪਿੱਛੇ ਛੱਡ ਦਿੱਤਾ ਹੈ।