ਪ੍ਰਤੀਕ ਬੱਬਰ ਨੇ ਆਪਣੀ ਦਮਦਾਰ ਐਕਟਿੰਗ ਨਾਲ ਪਛਾਣ ਬਣਾਈ ਤੇ ਇਹ ਸਟਾਰ ਆਪਣਾ 33ਵਾਂ ਜਨਮਦਿਨ ਮਨਾ ਰਿਹਾ ਹੈ।

ਪ੍ਰਤੀਕ ਬੱਬਰ  ਨੇ 'ਜਾਨੇ ਤੂ ਯਾ ਜਾਨੇ ਨਾ', 'ਏਕ ਦੀਵਾਨਾ ਥਾ' ਅਤੇ 'ਧੋਬੀ ਘਾਟ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।

ਪ੍ਰਤੀਕ ਨੂੰ ਜਨਮ ਦੇਣ ਤੋਂ ਕੁਝ ਦਿਨ ਬਾਅਦ ਹੀ ਸਮਿਤਾ ਪਾਟਿਲ ਦੀ ਮੌਤ ਹੋ ਗਈ।

ਸਮਿਤਾ ਨੂੰ ਵਾਇਰਲ ਇਨਫੈਕਸ਼ਨ ਕਾਰਨ ਬ੍ਰੇਨ ਇਨਫੈਕਸ਼ਨ ਹੋਇਆ, ਜਿਸ ਕਰਕੇ ਉਨ੍ਹਾਂ ਦੇ ਇੱਕ ਤੋਂ ਬਾਅਦ ਇੱਕ ਅੰਗ ਫੇਲ ਹੁੰਦੇ ਗਏ।

ਕਿਹਾ ਜਾਂਦਾ ਹੈ ਕਿ ਇੱਕ ਸਮਾਂ ਸੀ ਜਦੋਂ ਪ੍ਰਤੀਕ ਬੱਬਰ ਆਪਣੇ ਪਿਤਾ ਤੋਂ ਨਫ਼ਰਤ ਕਰਦਾ ਸੀ।

ਆਪਣੀ ਮਾਂ ਦੀ ਮੌਤ ਤੋਂ ਬਾਅਦ ਪ੍ਰਤੀਕ ਆਪਣੀ ਨਾਨੀ ਨਾਲ ਰਿਹਾ। ਤੇ ਪ੍ਰਤੀਕ 12 ਸਾਲ ਦੀ ਉਮਰ 'ਚ ਨਸ਼ੇ ਦਾ ਆਦੀ ਹੋ ਗਿਆ ਸੀ।

ਪ੍ਰਤੀਕ ਬੱਬਰ ਨੂੰ ਨਸ਼ੇ ਤੋਂ ਛੁਟਕਾਰਾ ਦਵਾਉਣ ਲਈ ਉਸ ਨੂੰ ਦੋ ਵਾਰ ਮੁੜ ਰੇਜ਼ੀਡੈਂਨਸੀਅਲ ਕੇਂਦਰ ਭੇਜਿਆ ਗਿਆ।

ਪ੍ਰਤੀਕ ਦਾ ਕਹਿਣਾ ਹੈ ਕਿ ਉਸ ਸਮੇਂ ਉਹ ਨਸ਼ੇ ਤੋਂ ਬਗੈਰ ਨਹੀਂ ਰਹਿ ਸਕਦਾ ਸੀ।

ਐਮੀ ਜੈਕਸਨ ਨੇ ਪ੍ਰਤੀਕ ਬੱਬਰ ਦੇ ਨਾਲ ਫਿਲਮ 'ਏਕ ਦੀਵਾਨਾ ਥਾ' ਨਾਲ ਹਿੰਦੀ ਫਿਲਮਾਂ 'ਚ ਡੈਬਿਊ ਕੀਤਾ।

ਇਸੇ ਦੌਰਾਨ ਐਮੀ ਤੇ ਪ੍ਰਤੀਕ ਦੋਵਾਂ ਦੇ ਪਿਆਰ ਦੇ ਖੂਬ ਚਰਚੇ ਹੋਏ। ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਜਲਦੀ ਹੀ ਦੋਹਾਂ ਦਾ ਬ੍ਰੇਕਅੱਪ ਹੋ ਗਿਆ।

ਪ੍ਰਤੀਕ ਨੇ ਇਸ ਸਾਲ ਆਪਣੀ ਪ੍ਰੇਮਿਕਾ ਸਾਨਿਆ ਸਾਗਰ ਨਾਲ ਵਿਆਹ ਕੀਤਾ। ਦੋਵੇਂ ਪਿੱਛਲੇ ਅੱਠ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ।

ਪ੍ਰਤੀਕ ਬੱਬਰ ਡਾਇਰੈਕਟਰ ਅਨੁਭਵ ਸਿਨਹਾ ਦੀ ਫਿਲਮ 'ਮੁਲਕ' 'ਚ ਨਜ਼ਰ ਆਏ।