ਟਵਿਟਰ ਬਲੂ ਸਬਸਕ੍ਰਿਪਸ਼ਨ ਸੇਵਾ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਐਲੋਨ ਮਸਕ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਬਲੂ ਸਬਸਕ੍ਰਿਪਸ਼ਨ ਸੇਵਾ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

Blue Tick ਸੇਵਾ ਅਗਲੇ ਹਫਤੇ 2 ਦਸੰਬਰ ਯਾਨੀ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗੀ।

ਕੰਪਨੀਆਂ ਲਈ ਗੋਲਡ ਵੈਰੀਫਿਕੇਸ਼ਨ ਬੈਜ ਤੇ ਸਰਕਾਰ ਲਈ ਗ੍ਰੇ ਵੈਰੀਫਿਕੇਸ਼ਨ ਬੈਜ ਹੋਵੇਗਾ।

ਜਦੋਂ ਕਿ ਬਲੂ ਟਿੱਕ ਆਮ ਯੂਜ਼ਰ ਲਈ ਉਪਲਬਧ ਕਰਾਇਆ ਜਾਵੇਗਾ। ਇਨ੍ਹਾਂ ਲਈ ਯੂਜ਼ਰਸ ਨੂੰ ਵੱਖਰਾ ਚਾਰਜ ਦੇਣਾ ਪੈ ਸਕਦਾ ਹੈ।

ਯਾਦ ਰਹੇ ਕਿ ਜਿਵੇਂ ਹੀ ਬਲੂ ਸੇਵਾ ਸ਼ੁਰੂ ਹੋਈ, ਟਵਿੱਟਰ 'ਤੇ ਫਰਜ਼ੀ ਖਾਤਿਆਂ ਦਾ ਹੜ੍ਹ ਆ ਗਈ ਸੀ।

ਉਸ ਦੌਰਾਨ ਟਰੰਪ ਦੇ ਨਾਲ ਕਈ ਮਸ਼ਹੂਰ ਹਸਤੀਆਂ ਦੇ ਫਰਜ਼ੀ ਅਕਾਉਂਟ ਬਣਾਏ ਸੀ। ਇਹੀ ਕਾਰਨ ਸੀ ਕਿ ਬਲੂ ਸਬਸਕ੍ਰਿਪਸ਼ਨ ਬੰਦ ਕਰ ਦਿੱਤੀ ਗਈ ਸੀ।

ਟਵਿੱਟਰ ਦੀ ਵੈਰੀਫਿਕੇਸ਼ਨ ਸੇਵਾ ਦੀ ਵਰਤੋਂ ਕਰਨ ਲਈ ਚਾਰਜ ਲੱਗੇਗਾ।

ਰਿਪੋਰਟਾਂ ਮੁਤਾਬਕ ਭਾਰਤ 'ਚ ਇਸ ਦੀ ਕੀਮਤ 720 ਰੁਪਏ ਹੋ ਸਕਦੀ ਹੈ।

ਦੂਜੇ ਦੇਸ਼ਾਂ ਵਿੱਚ, ਬਲੂ ਸੇਵਾ ਦੀ ਕੀਮਤ $8 ਹੋਵੇਗੀ।