ਬੀਜਿੰਗ ਅਤੇ ਸ਼ੰਘਾਈ ਸਮੇਤ ਕਈ ਵੱਡੇ ਸ਼ਹਿਰਾਂ 'ਚ ਲੋਕ ਸੜਕਾਂ 'ਤੇ ਉਤਰ ਆਏ ਹਨ।

ਚੀਨ 'ਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਸਤੀਫੇ ਤੇ ਆਜ਼ਾਦੀ ਦੇ ਨਾਅਰਿਆਂ ਨਾਲ ਸੜਕਾਂ ਗੂੰਜ ਰਹੀਆਂ ਹਨ।

ਵਾਇਰਲ ਵੀਡੀਓ ਅਤੇ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਲੋਕ ਹੱਥਾਂ 'ਚ ਸਫੇਦ ਕੋਰੇ ਕਾਗਜ਼ ਫੜ ਕੇ ਵਿਰੋਧ ਦਾ ਬਿਗਲ ਵਜਾ ਰਹੇ ਹਨ।

ਦੱਸ ਦਈਏ ਕਿ ਚੀਨ 'ਚ ਇਨ੍ਹਾਂ ਪ੍ਰਦਰਸ਼ਨਾਂ 'ਚ ਕੋਰਾ ਚਿੱਟਾ ਕਾਗਜ਼ ਪ੍ਰਦਰਸ਼ਨ ਦਾ ਪ੍ਰਤੀਕ ਬਣ ਗਿਆ ਹੈ।

ਘਈ 'ਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਝੜਪ ਹੋਣ ਦੀ ਵੀ ਖ਼ਬਰ ਹੈ। ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਚੀਨ 'ਚ ਪਹਿਲੀ ਵਾਰ ਸਰਕਾਰ ਖਿਲਾਫ ਇਸ ਤਰ੍ਹਾਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ।

ਸ਼ਿਨਜਿਆਂਗ ਦੇ ਉਰੂਮਕੀ ਤੋਂ ਸ਼ੁਰੂ ਹੋਏ ਇਹ ਪ੍ਰਦਰਸ਼ਨ ਸ਼ੰਘਾਈ, ਬੀਜਿੰਗ ਤੋਂ ਇਲਾਵਾ ਗੁਆਂਗਜ਼ੂ ਅਤੇ ਚੇਂਗਦੂ ਵਰਗੇ ਸ਼ਹਿਰਾਂ 'ਚ ਹੋ ਰਹੇ ਹਨ।

ਸੋਮਵਾਰ ਨੂੰ ਬੀਜਿੰਗ 'ਚ ਤੀਸਰੀ ਰਿੰਗ ਰੋਡ ਨੇੜੇ ਪ੍ਰਦਰਸ਼ਨਕਾਰੀਆਂ ਦੀ ਇੱਕ ਵੱਡੀ ਭੀੜ ਇਕੱਠੀ ਹੋਈ। ਲੋਕਾਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨਕਾਰੀਆਂ ਨੇ ‘ਸਾਨੂੰ ਮਾਸਕ ਨਹੀਂ, ਸਾਨੂੰ ਆਜ਼ਾਦੀ ਚਾਹੀਦੀ ਹੈ’ ਅਤੇ 'ਸਾਨੂੰ ਕੋਵਿਡ ਟੈਸਟ ਨਹੀਂ, ਆਜ਼ਾਦੀ ਚਾਹੀਦੀ ਹੈ' ਦੇ ਨਾਅਰੇ ਲਾਏ।

ਨਾਲ ਹੀ ਬੀਬੀਸੀ ਪੱਤਰਕਾਰ ਨਾਲ ਦੁਰਵਿਵਹਾਰ ਦਾ ਮਾਮਲਾ ਵੀ ਸਾਹਮਣੇ ਆਇਆ। ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਪਰ ਕੁਝ ਘੰਟਿਆਂ 'ਚ ਹੀ ਛੱਡ ਦਿੱਤਾ।