Top Indian Beaches: ਇਹ ਨੇ ਭਾਰਤ ਦੇ ਸਭ ਤੋਂ ਸੁੰਦਰ ਸਮੁੰਦਰੀ ਬੀਚ
ਕੈਂਡੋਲੀਮ ਬੀਚ ਗੋਆ 'ਚ ਹੈ। ਇਹ ਚਿੱਟੀ ਰੇਤ, ਕ੍ਰਿਸਟਲ ਪਾਣੀ, ਸਮੁੰਦਰੀ ਭੋਜਨ, ਲਾਈਟ ਹਾਊਸ ਤੇ ਰੈਸਟੋਰੈਂਟ ਲਈ ਫੇਮਸ ਹੈ।
ਕੰਨਿਆਕੁਮਾਰੀ ਬੀਚ ਭਾਰਤ ਦੇ ਦੱਖਣੀ ਸਿਰੇ 'ਤੇ ਹੈ। ਤਾਮਿਲਨਾਡੂ 'ਚ ਸਥਿਤ ਇਸ ਬੀਚ ਤੋਂ ਸੂਰਜ ਚੜ੍ਹਨ ਤੇ ਸੂਰਜ ਡੁੱਬਣ ਦਾ ਦ੍ਰਿਸ਼ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ।
ਮਮੱਲਾਪੁਰਮ ਬੀਚ ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ 'ਚ ਹੈ। ਇੱਥੇ ਪਾਣੀ ਇੰਨਾ ਸਾਫ਼ ਹੈ ਕਿ ਸਮੁੰਦਰ ਦਾ ਤਲ ਨਜ਼ਰ ਆਉਂਦਾ ਹੈ।
ਅੰਡੇਮਾਨ 'ਚ ਸਥਿਤ ਹਾਥੀ ਬੀਚ ਹਰਾ-ਭਰਾ ਹੈ। ਇੱਥੇ ਕਿਸ਼ਤੀ ਦੀ ਸਵਾਰੀ ਅਤੇ ਜੰਗਲ ਟ੍ਰੈਕ ਸੈਲਾਨੀਆਂ ਨੂੰ ਬਹੁਤ ਪਸੰਦ ਹੈ।
ਅੰਡੇਮਾਨ 'ਚ ਸਥਿਤ ਹਾਥੀ ਬੀਚ ਹਰਾ-ਭਰਾ ਹੈ। ਇੱਥੇ ਕਿਸ਼ਤੀ ਦੀ ਸਵਾਰੀ ਅਤੇ ਜੰਗਲ ਟ੍ਰੈਕ ਸੈਲਾਨੀਆਂ ਨੂੰ ਬਹੁਤ ਪਸੰਦ ਹੈ।
ਪ੍ਰੋਮੇਨੇਡ ਬੀਚ ਪਾਂਡੀਚੇਰੀ ਦਾ ਸਭ ਤੋਂ ਵਧੀਆ ਬੀਚ ਹੈ। ਇੱਥੇ ਵਾਲੀਬਾਲ ਖੇਡ ਪ੍ਰੇਮੀ ਇਕੱਠੇ ਹੁੰਦੇ ਹਨ।
ਮਾਰਾਰੀ ਬੀਚ ਕੇਰਲ ਵਿੱਚ ਹੈ। ਨਾਰੀਅਲ ਦੇ ਦਰੱਖਤਾਂ ਨਾਲ ਘਿਰਿਆ ਇਹ ਬੀਚ ਕਿਸੇ ਬਾਲੀਵੁੱਡ ਫ਼ਿਲਮ ਦੇ ਦ੍ਰਿਸ਼ ਵਾਂਗ ਲੱਗਦਾ ਹੈ।
ਧਨੁਸ਼ਕੋਡੀ ਬੀਚ ਰਾਮੇਸ਼ਵਰਮ ਵਿੱਚ ਸਥਿਤ ਹੈ। ਰਾਮ ਸੇਤੂ ਦਾ ਸਬੰਧ ਇਸ ਬੀਚ ਨਾਲ ਹੈ।
ਮਹਾਰਾਸ਼ਟਰ ਵਿੱਚ ਸਥਿਤ ਦਿਵੇਗਰ ਬੀਚ ਦੀ ਕੁੱਲ ਲੰਬਾਈ ਪੰਜ ਕਿਲੋਮੀਟਰ ਹੈ। ਇਹ ਬੀਚ ਪੈਰਾਸੇਲਿੰਗ ਅਤੇ ਸਰਫਿੰਗ ਲਈ ਮਸ਼ਹੂਰ ਹੈ।
ਪੁਰੀ ਬੀਚ ਓਡੀਸ਼ਾ ਵਿੱਚ ਸਥਿਤ ਹੈ। ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਇੱਥੇ ਪਵਿੱਤਰ ਇਸ਼ਨਾਨ ਕਰਦੇ ਹਨ।