ਤਾਜ਼ਾ ਜਾਣਕਾਰੀ ਮੁਤਾਬਕ ਇਸ ਕਾਰ ਨੂੰ ਕੰਪਨੀ ਫਿਟਡ CNG ਵਰਜ਼ਨ 'ਚ ਤਿਆਰ ਕਰ ਰਹੀ ਹੈ ਅਤੇ ਇਸ ਨੂੰ ਅਗਲੇ ਸਾਲ ਪੇਸ਼ ਕੀਤਾ ਜਾ ਸਕਦਾ ਹੈ।

ਹਾਲ ਹੀ 'ਚ ਟੋਇਟਾ ਨੇ Toyota Innova Crysta ਲਾਂਚ ਕੀਤੀ, ਜੋ ਇਨੋਵਾ ਕ੍ਰਿਸਟਾ 'ਤੇ ਆਧਾਰਿਤ ਹੈ। Hycros ਇੱਕ ਹਾਈਬ੍ਰਿਡ ਇੰਜਣ ਵਾਲੀ ਕਾਰ ਹੈ।

ਸਟ੍ਰੋਂਗ ਹਾਈਬ੍ਰਿਡ ਵੇਰੀਐਂਟ ਦੇ ਬਾਰੇ 'ਚ ਕੰਪਨੀ ਦਾ ਦਾਅਵਾ ਹੈ ਕਿ ਇਨੋਵਾ ਹਾਈਕ੍ਰਾਸ 21KM ਦੀ ਮਾਈਲੇਜ ਦਿੰਦੀ ਹੈ।

ਰਿਪੋਰਟਸ 'ਚ ਕਿਹਾ ਗਿਆ ਹੈ ਕਿ ਟੋਇਟਾ ਇਨੋਵਾ ਹਾਈਕ੍ਰਾਸ ਅਗਲੇ ਸਾਲ CNG ਵੇਰੀਐਂਟ 'ਚ ਦਸਤਕ ਦੇ ਸਕਦੀ ਹੈ।

ਸੀਐਨਜੀ ਵੇਰੀਐਂਟ ਕਾਰਨ ਕਾਰ ਨੂੰ ਵਧੀਆ ਮਾਈਲੇਜ ਮਿਲਦੀ ਹੈ ਤੇ ਇਹ ਪੈਟਰੋਲ ਨਾਲੋਂ ਸਸਤਾ ਹੈ ਤੇ ਪ੍ਰਦੂਸ਼ਣ ਵੀ ਘੱਟ ਕਰਦਾ ਹੈ।

ਟੋਇਟਾ ਨੇ ਇਸ ਸਾਲ ਅਗਸਤ 'ਚ ਚਿੱਪ ਦੀ ਕਮੀ ਨੂੰ ਕਾਰਨ ਦੱਸਦੇ ਹੋਏ ਇਨੋਵਾ ਦੇ ਡੀਜ਼ਲ ਮਾਡਲ ਦੀ ਵਿਕਰੀ ਬੰਦ ਕਰ ਦਿੱਤੀ ਸੀ।

ਇਸ ਤੋਂ ਬਾਅਦ ਇਨੋਵਾ ਕ੍ਰਿਸਟਾ ਸਿਰਫ ਇੱਕ ਪੈਟਰੋਲ ਇੰਜਣ ਵਿੱਚ ਉਪਲਬਧ ਸੀ, ਜੋ ਕਿ 2.7L ਇੰਜਣ ਹੈ ਅਤੇ 150 Bhp ਦੀ ਪਾਵਰ ਜਨਰੇਟ ਕਰ ਸਕਦਾ ਹੈ।

ਇਨੋਵਾ ਕ੍ਰਿਸਟਾ ਦੀ ਮੰਗ ਦੀ ਗੱਲ ਕਰੀਏ ਤਾਂ ਪੈਟਰੋਲ ਦੇ ਮੁਕਾਬਲੇ ਡੀਜ਼ਲ ਵਰਜ਼ਨ ਦੀ ਕਾਰ ਦੀ ਮੰਗ ਲਗਪਗ 50 ਫੀਸਦੀ ਹੈ।

ਟੋਇਟਾ ਇੱਕ MPV ਸੈਗਮੈਂਟ ਕਾਰ ਹੈ ਅਤੇ ਇਹ ਭਾਰਤ ਵਿੱਚ Kia ਕਾਰਨੀਵਲ ਨਾਲ ਮੁਕਾਬਲਾ ਕਰਦੀ ਹੈ।

ਭਾਰਤੀ ਬਾਜ਼ਾਰ 'ਚ ਇਨੋਵਾ ਹਾਈਕ੍ਰਾਸ ਨੂੰ ਅਧਿਕਾਰਤ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ ਪਰ ਕੰਪਨੀ ਨੇ ਕ੍ਰਿਸਟਾ ਮਾਡਲ ਨੂੰ ਅਧਿਕਾਰਤ ਵੈੱਬਸਾਈਟ ਤੋਂ ਹਟਾ ਦਿੱਤਾ ਹੈ।