ਛੱਤੀਸਗੜ੍ਹ ‘ਚ ਬੋਰਵੈੱਲ ‘ਚ ਡਿੱਗਿਆ ਬੱਚਾ 42 ਘੰਟਿਆਂ ਬਾਅਦ ਵੀ ਜ਼ਿੰਦਾ, ਖੁਦ ਰੈਸਕਿਉ ‘ਚ ਕਰ ਰਿਹਾ ਮਦਦ

ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜ਼ਿਲ੍ਹੇ ਵਿੱਚ ਬੋਰਵੈੱਲ ਲਈ ਪੁੱਟੇ ਗਏ ਡੂੰਘੇ ਟੋਏ ਵਿੱਚ ਡਿੱਗੇ 11 ਸਾਲਾ ਲੜਕੇ ਨੂੰ ਬਚਾਉਣ ਲਈ ਪਿਛਲੇ 42 ਘੰਟਿਆਂ ਤੋਂ ਬਚਾਅ ਕਾਰਜ ਜਾਰੀ ਹੈ।

ਮੁੱਖ ਮੰਤਰੀ ਦਫਤਰ ਨੇ ਜਾਣਕਾਰੀ ਦਿੱਤੀ ਹੈ ਕਿ ਬੋਰਵੈੱਲ ‘ਚ ਡਿੱਗਿਆ ਰਾਹੁਲ ਹੁਣ ਬਾਲਟੀ ਨਾਲ ਪਾਣੀ ਭਰਨ ‘ਚ ਖੁਦ ਮਦਦ ਕਰ ਰਿਹਾ ਹੈ।

ਦਰਅਸਲ, ਬੋਰਵੈੱਲ ਦੀਆਂ ਕੰਧਾਂ ਤੋਂ ਥੋੜ੍ਹਾ ਜਿਹਾ ਪਾਣੀ ਰਿਸ ਰਿਹਾ ਸੀ ਅਤੇ ਬੱਚਾ ਉੱਪਰੋਂ ਭੇਜੇ ਗਏ ਭਾਂਡੇ ਵਿੱਚ ਪਾਣੀ ਭਰਨ ਵਿੱਚ ਮਦਦ ਕਰ ਰਿਹਾ ਸੀ।

ਗੁਜਰਾਤ ਦੀ ਰੋਬੋਟਿਕਸ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ‘ਚ ਜੁਟੀ ਹੋਈ ਹੈ।

ਮੁੱਖ ਮੰਤਰੀ ਦਫ਼ਤਰ ਮੁਤਾਬਕ ਰਾਹੁਲ ਦੇ ਬਚਾਅ ‘ਚ ਅਗਲੇ 3 ਤੋਂ 4 ਘੰਟੇ ਅਹਿਮ ਹਨ।

ਰਾਹੁਲ ਦੀ ਸਿਹਤ ਦੀ ਜਾਣਕਾਰੀ ਕਲੈਕਟਰ ਦੀ ਨਿਗਰਾਨੀ ਹੇਠ ਰੱਖੀ ਜਾ ਰਹੀ ਹੈ। ਮੈਡੀਕਲ ਅਫਸਰਾਂ ਨਾਲ ਲਗਾਤਾਰ ਸਲਾਹ ਕੀਤੀ ਜਾ ਰਹੀ ਹੈ।