ਮੋਨਾਲੀਸਾ ਨੇ ਭੋਜਪੁਰੀ ਇੰਡਸਟਰੀ 'ਚ 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ, ਉਥੇ ਹੀ ਮੋਨਾਲੀਸਾ ਨੇ ਭੋਜਪੁਰੀ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਹੈ।

ਫਿਲਹਾਲ ਮੋਨਾਲੀਸਾ ਰਾਤਰੀ ਕੇ ਯਾਤਰਾ 2 'ਚ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਮੋਨਾਲੀਸਾ ਹਿੰਦੀ ਸੀਰੀਅਲ ਦਯਾਨ 'ਚ ਕੰਮ ਕਰ ਚੁੱਕੀ ਹੈ।

ਮੋਨਾ ਨੇ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਹਿੱਸਾ ਲਿਆ। ਜਿਸ ਤੋਂ ਬਾਅਦ ਉਸ ਨੇ ਇਸ ਸ਼ੋਅ ਦੌਰਾਨ ਵਿਕਰਮ ਨਾਲ ਵਿਆਹ ਕਰਵਾ ਲਿਆ।

ਇਸ ਦੇ ਨਾਲ ਹੀ ਐਕਟਰਸ ਮੋਨਾਲੀਸਾ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਮੋਨਾਲੀਸਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਉਹ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਨਜ਼ਰ ਆ ਰਹੀ ਹੈ।

ਮੋਨਾਲੀਸਾ ਨੇ ਪਲੇਨ ਵਾਈਟ ਕਲਰ ਦੀ ਸਾੜ੍ਹੀ ਪਾਈ ਹੈ ਅਤੇ ਇਸ ਦੇ ਨਾਲ ਲਾਲ ਬਿੰਦੀ ਵਾਲਾ ਬਲਾਊਜ਼ ਪਾਇਆ ਹੋਇਆ ਹੈ।

ਲੁੱਕ ਨੂੰ ਪੂਰਾ ਕਰਨ ਲਈ ਮੋਨਾਲੀਸਾ ਨੇ ਕੰਨਾਂ 'ਚ ਭਾਰੀ ਸਫੇਦ ਝੁਮਕੇ ਪਾਏ ਹਨ ਅਤੇ ਆਪਣੇ ਵਾਲ ਖੁੱਲ੍ਹੇ ਰੱਖਿਆ ਹੈ।

ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆਈ ਤੇ ਉਸ ਨੇ ਆਪਣੇ ਹੱਥਾਂ 'ਚ ਚਿੱਟੀਆਂ ਚੂੜੀਆਂ ਵੀ ਪਾਈਆਂ ਹੋਈਆਂ ਹਨ।

ਦੱਸ ਦੇਈਏ ਕਿ ਮੋਨਾਲੀਸਾ ਇੱਕ ਫਿਲਮ ਲਈ ਘੱਟੋ-ਘੱਟ 7-10 ਲੱਖ ਰੁਪਏ ਚਾਰਜ ਕਰਦੀ ਹੈ।

ਐਕਟਰਸ ਮੋਨਾਲੀਸਾ 18 ਕਰੋੜ ਤੋਂ ਵੱਧ ਦੀ ਜਾਇਦਾਦ ਦੀ ਮਾਲਕ ਹੈ।