ਗ੍ਰਾਹਕਾਂ ਨੂੰ ਝਟਕਾ: ਫਿਰ ਵਧਣਗੇ ਮਦਰ ਡੇਅਰੀ ਦੁੱਧ ਦੇ ਭਾਅ…
ਐਲਪੀਜੀ ਅਤੇ ਪੈਟਰੋਲ ਨੇ ਪਹਿਲਾਂ ਹੀ ਦੇਸ਼ ਦੇ ਲੋਕਾਂ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ।
ਹੁਣ ਇੱਕ ਵਾਰ ਫਿਰ ਵਧਦੀ ਮਹਿੰਗਾਈ ਦਰਮਿਆਨ ਦੁੱਧ ਅਤੇ ਦਹੀਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ
ਮਦਰ ਡੇਅਰੀ ਅਗਲੇ ਕੁਝ ਹਫ਼ਤਿਆਂ ਵਿੱਚ ਆਪਣੇ ਦੁੱਧ ਅਤੇ ਦਹੀਂ ਦੀ ਕੀਮਤ ਵਧਾ ਸਕਦੀ ਹੈ।
ਵਿੱਤੀ ਸਾਲ 2022-23 ‘ਚ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮੰਗ ‘ਚ 15 ਫੀਸਦੀ ਦਾ ਵਾਧਾ ਹੋਇਆ ਹੈ।
ਇਸ ਦਾ ਲਾਭ ਮਦਰ ਡੇਅਰੀ ਨੂੰ ਮਿਲ ਰਿਹਾ ਹੈ। ਮਦਰ ਡੇਅਰੀ ਦਾ 70 ਫੀਸਦੀ ਕਾਰੋਬਾਰ ਦੁੱਧ ਅਤੇ ਡੇਅਰੀ ਉਤਪਾਦਾਂ ਦਾ ਹੈ।
ਚਾਲੂ ਵਿੱਤੀ ਸਾਲ 2022-23 ‘ਚ ਕੰਪਨੀ ਦੀ ਵਿਕਰੀ 20 ਫੀਸਦੀ ਵਧ ਸਕਦੀ ਹੈ।
ਇਸ ਸਾਲ ਟਰਨਓਵਰ 15,000 ਕਰੋੜ ਰੁਪਏ ਤੱਕ ਜਾਣ ਦੀ ਉਮੀਦ ਹੈ।
click here to read more about it ....