ਪਕੌੜੇ, ਪੂੜੀਆਂ, ਫ੍ਰਾਈਸ ਆਦਿ ਚੀਜ਼ਾਂ ਨੂੰ ਤੇਲ 'ਚ ਤਲਿਆ ਜਾਂਦਾ ਹੈ।

ਅਕਸਰ ਪਕਵਾਨ ਬਣਨ ਤੋਂ ਬਾਅਦ ਕੜਾਹੀ 'ਚ ਤੇਲ ਬਚ ਜਾਂਦਾ ਹੈ।

ਜੇਕਰ ਤੁਹਾਡੀ ਕੜਾਹੀ 'ਚ ਤੇਲ ਬਚਿਆ ਹੋਇਆ ਹੈ ਤਾਂ ਤੁਸੀਂ ਇਸ ਨੂੰ ਦੁਬਾਰਾ ਇਸਤੇਮਾਲ ਕਰ ਸਕਦੇ ਹੋ।

ਬਚੇ ਹੋਏ ਤੇਲ ਨੂੰ ਮੇਯੋਨ ਦੇ ਰੂਪ 'ਚ ਵਰਤੋਂ ਕਰੋ।ਜੇਕਰ ਤੁਸੀਂ ਮਠਰੀ, ਕਚੌੜੀ ਜਾਂ ਕੋਈ ਮੋਯਨ ਵਾਲੀ ਡਿਸ਼ ਬਣਾਉਂਦੇ ਹੋ ਤਾਂ ਉਸਦਾ ਆਟਾ ਲਗਣ 'ਚ ਉਸ ਤੇਲ ਨੂੰ ਯੂਜ਼ ਕਰ ਸਕਦੇ ਹੋ।

ਕੁਕਿੰਗ ਆਇਲ ਨੂੰ ਕੀਪ ਵਾਲੀ ਡਿੱਬੇ 'ਚ ਭਰ ਕੇ ਇਸ ਨੂੰ ਦਰਵਾਜ਼ੇ ਦੇ ਹੁਕਸ ਤੇ ਜੁਆਇੰਟਸ 'ਚ ਲਗਾ ਕੇ ਤੁਸੀਂ ਗ੍ਰੀਸਿੰਗ ਦਾ ਕੰਮ ਕਰ ਸਕਦੇ ਹੋ।

ਜੇਕਰ ਤੁਹਾਡੇ ਗਾਰਡਨ 'ਚ ਲੱਗੇ ਪੌਦਿਆਂ ਦੇ ਕੋਲ ਕੀੜੇ ਮਕੌੜੇ ਆ ਰਹੇ ਹਨ ਤਾਂ ਬਚੇ ਹੋਏ ਤੇਲ ਨੂੰ ੳੇੁੱਥੇ ਛਿੜਕਣ ਨਾਲ ਤੁਸੀਂ ਇਸ ਚੀਜ਼ ਤੋਂ ਨਿਜ਼ਾਤ ਪਾ ਸਕਦੇ ਹੋ।

ਤੁਸੀਂ 1-2 ਡ੍ਰਾਪ ਤੇਲ ਦੀਆਂ ਬੂੰਦਾਂ ਪੋਚੇ ਦੀ ਬਾਲਟੀ 'ਚ ਪਾ ਕੇ ਇਸ 'ਚ ਬਦਬੂ ਦੂਰ ਹੋ ਜਾਵੇਗੀ।