ਕੋਲੀਅਸ ਦੇ ਪੌਦੇ ਨੂੰ ਆਪਣੀ ਖੂਬਸੂਰਤੀ ਦੇ ਲਈ ਜਾਣਿਆ ਜਾਂਦਾ ਹੈ।ਇਸ ਦੇ ਪੌਦੇ ਦੇ ਵੱਖ ਵੱਖ ਰੰਗ ਦੇ ਪੱਤੇ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਕ ਕਰਦੇ ਹਨ।
ਇਸਨੂੰ ਉਗਾਉਣ ਦੇ ਲਈ ਤੁਸੀਂ ਇੱਕ ਜਾਰ ਜਾਂ ਫਿਰ ਕੱਚ ਦੀ ਬੋਤਲ 'ਚ ਸਾਫ ਪਾਣੀ ਭਰੋ ਤੇ ਫਿਰ ਕੋਲੀਅਸ ਦੀ ਕਟਿੰਗ ਨੂੰ ਤਿਆਰ ਕਰਕੇ ਪਾਣੀ 'ਚ ਪਾ ਦਿਓ।
ਤੁਸੀਂ ਇਸ ਨੂੰ ਲਗਾਉਣਾ ਚਾਹੁੰਦੇ ਹੋ ਤਾਂ ਇਸਦੀ 5-6 ਇੰਚ ਦੀ ਕਟਿੰਗ ਤਿਆਰ ਕਰ ਲਓ ਤੇ ਫਿਰ ਹੇਠਾਂ ਦੀਆਂ ਪੱਤੀਆਂ ਨੂੰ ਸਾਫ ਕਰਕੇ ਉਸ ਨੂੰ ਪਾਣੀ 'ਚ ਲਗਾ ਦਿਓ।