ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਕੀਤਾ ਸੰਨਿਆਸ ਦਾ ਐਲਾਨ, ਜਾਣੋ ਸ਼ਾਨਦਾਰ ਕਰੀਅਰ ਬਾਰੇ
ਟੈਨਿਸ ਦੇ ਮਹਾਨ ਖਿਡਾਰੀ ਰੋਜਰ ਫੈਡਰਰ ਨੇ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।
ਜਾਣਕਾਰੀ ਮੁਤਾਬਕ ਉਹ ਲੈਵਰ ਕੱਪ ਤੋਂ ਬਾਅਦ ਸੰਨਿਆਸ ਲੈਣਗੇ। ਦੱਸ ਦਈਏ ਕਿ ਉਨ੍ਹਾਂ ਦੇ ਨਾਂ 20 ਗ੍ਰੈਂਡ ਸਲੈਮ ਖਿਤਾਬ ਹਨ।
ਫੈਡਰਰ (Roger Federer) ਨੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ (Grand Slam title) 2003 ਵਿੰਬਲਡਨ ਵਿੱਚ ਜਿੱਤਿਆ ਸੀ
ਰੋਜਰ ਨੇ ਹੁਣ ਤੱਕ 6 ਆਸਟ੍ਰੇਲੀਅਨ ਓਪਨ, 1 ਫਰੈਂਚ ਓਪਨ, 8 ਵਿੰਬਲਡਨ ਅਤੇ 5 ਯੂਐਸ ਓਪਨ ਖਿਤਾਬ ਜਿੱਤੇ ਹਨ। ਉਹ ਲੰਬੇ ਸਮੇਂ ਤੋਂ ਗੋਡੇ ਦੀ ਸੱਟ ਨਾਲ ਜੂਝ ਰਿਹਾ ਸੀ।
ਅਗਲੇ ਹਫ਼ਤੇ ਲੰਡਨ ਵਿੱਚ ਹੋਣ ਵਾਲਾ ਲੇਵਰ ਕੱਪ ਆਖਰੀ ਏਟੀਪੀ ਈਵੈਂਟ ਹੋਵੇਗਾ ਜਿਸ ਵਿੱਚ ਰੋਜਰ ਫੈਡਰਰ ਹਿੱਸਾ ਲੈਣਗੇ।
ਫੈਡਰਰ ਨੇ ਆਪਣੇ ਪੂਰੇ ਕਰੀਅਰ ਦੇ ਸਫਰ ਦੌਰਾਨ ਪ੍ਰਸ਼ੰਸਕਾਂ ਅਤੇ ਪ੍ਰਤੀਯੋਗੀਆਂ ਦਾ ਧੰਨਵਾਦ ਕੀਤਾ
Read Full Story