ਸਿੱਧੂ ਮੂਸੇਵਾਲਾ ਦੀ ਬਰਸੀ ਅਪ੍ਰੈਲ ਤੋਂ ਪਹਿਲਾਂ ਮਨਾਈ ਜਾਵੇਗੀ ਅਤੇ ਇਸ ਦੀ ਮਿਤੀ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ।

ਇਹ ਐਲਾਨ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਦੇ ਚਾਹੁਣ ਵਾਲਿਆਂ ਨਾਲ ਗੱਲ ਕਰਦਿਆਂ ਕੀਤਾ। 

ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਵਿਲਾਪ ਕਰਦੇ ਹੋਏ 10 ਮਹੀਨੇ ਹੋ ਗਏ ਹਨ।

ਅਜਿਹੇ ਵਿੱਚ ਹੁਣ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਅਪ੍ਰੈਲ ਤੋਂ ਪਹਿਲਾਂ ਸ਼ੁਭਦੀਪ ਸਿੱਧੂ ਦੀ ਬਰਸੀ ਦਾ ਸਮਾਗਮ ਰੱਖਿਆ ਜਾਵੇਗਾ।

 ਉਨ੍ਹਾਂ ਕਿਹਾ ਕਿ ਵੈਸੇ ਤਾਂ ਮੇਰੇ ਬੇਟੇ ਨੇ ਮੇਰੀ ਬਰਸੀ ਕਰਨੀ ਸੀ, ਪ੍ਰੰਤੂ ਅਜਿਹੇ ਸਮਾਂ ਆ ਚੁੱਕਿਆ ਹੈ ਕਿ ਮੈਨੂੰ ਆਪਣੇ ਬੇਟੇ ਦੀ ਬਰਸੀ ਕਰਨੀ ਪੈ ਰਹੀ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਜਿਸ ਥਾਰ ਵਿੱਚ ਸ਼ੁਭਦੀਪ ਦਾ ਕਤਲ ਕੀਤਾ ਗਿਆ 

ਉਹ ਜੀਪ ਲੈ ਕੇ ਪੂਰੇ ਪੰਜਾਬ ਵਿੱਚ ਨਿਕਲਣਗੇ ਤਾਂ ਜੋ ਕਿ ਲੋਕਾਂ ਨੂੰ ਪਤਾ ਚਲੇ ਕਿ ਸਰਕਾਰ ਅੱਜ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਦਿਵਾ ਸਕੀ। 

ਉਨ੍ਹਾਂ ਦੇ ਮਨ ਵਿੱਚ ਪੰਜਾਬ ਸਰਕਾਰ ਪ੍ਰਤੀ ਬਹੁਤ ਗੁੱਸਾ ਹੈ