ਅਮਰੂਦ ਦੇ ਪੱਤਿਆਂ 'ਚ ਕਈ ਤਰ੍ਹਾਂ ਦੇ ਐਨਜ਼ਾਈਮ ਪਾਏ ਜਾਂਦੇ ਹਨ, ਜੋ ਸਰੀਰ 'ਚ ਸ਼ੂਗਰ ਲੈਵਲ ਨੂੰ ਵਧਣ ਤੋਂ ਰੋਕਦੇ ਹਨ।

ਸ਼ੂਗਰ ਦੇ ਮਰੀਜ਼ ਅਮਰੂਦ ਦੀ ਚਾਹ ਬਣਾ ਕੇ ਵੀ ਪੀ ਸਕਦੇ ਹਨ।

ਅਮਰੂਦ ਦੇ ਪੱਤੇ ਬੈਡ ਕੋਲੈਸਟ੍ਰੋਲ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ।

ਖੋਜ ਮੁਤਾਬਕ ਅਮਰੂਦ ਦੇ ਪੱਤੇ ਦੀ ਚਾਹ ਪੀਣ ਨਾਲ ਕੋਲੈਸਟ੍ਰੋਲ ਦਾ ਪੱਧਰ ਘੱਟ ਜਾਂਦਾ ਹੈ।

ਅਮਰੂਦ ਦੇ ਪੱਤਿਆਂ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨੂੰ ਭਾਰ ਘਟਾਉਣ ਵਾਲੀ ਖੁਰਾਕ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਅਮਰੂਦ ਦੇ ਪੱਤੇ ਸ਼ੂਗਰ ਬਣਨ ਤੋਂ ਰੋਕਦੇ ਹਨ ਤੇ ਭਾਰ ਨੂੰ ਕੰਟਰੋਲ ਕਰਦੇ ਹਨ।

ਅਮਰੂਦ ਦੀਆਂ ਪੱਤੀਆਂ ਵੀ ਚਿਹਰੇ ਤੋਂ ਮੁਹਾਸੇ ਦੂਰ ਕਰ ਸਕਦੀਆਂ ਹਨ।

ਅਮਰੂਦ ਦੇ ਪੱਤਿਆਂ 'ਚ ਪਾਏ ਜਾਣ ਵਾਲੇ ਅਸਟਰਿੰਜੈਂਟ ਗੁਣ ਚਮੜੀ ਲਈ ਫਾਇਦੇਮੰਦ ਹੁੰਦੇ ਹਨ।

ਅਮਰੂਦ ਦੇ ਪੱਤਿਆਂ 'ਚ ਅਜਿਹੇ ਗੁਣ, ਜੋ ਸਰੀਰ ਦੀ ਇਮਿਊਨ ਸਿਸਟਮ ਨੂੰ ਵਧਾਉਂਦੇ ਹਨ।

ਇਸ ਦੇ ਨਾਲ ਹੀ ਅਮਰੂਦ ਦੇ ਪੱਤਿਆਂ ਨਾਲ ਸਾਹ ਲੈਣ ਵਾਲੀ ਨਲੀ ਨੂੰ ਵੀ ਸਾਫ਼ ਕੀਤਾ ਜਾਂਦਾ ਹੈ।