ਇਹ ਹੈ ਦਿਮਾਗ ਅਤੇ ਸਰੀਰ ਦੇ ਅੰਗਾਂ ਨੂੰ ਦੁਬਾਰਾ ਵਿਕਸਤ ਕਰਨ ਵਾਲਾ ਸ਼ਾਨਦਾਰ ਜੀਵ …

ਆਮ ਤੌਰ ‘ਤੇ ਕਿਸੇ ਜੀਵ ਦਾ ਕੋਈ ਹਿੱਸਾ ਕੱਟਣ ਤੋਂ ਬਾਅਦ ਉਸ ਦਾ ਦੁਬਾਰਾ ਵਧਣਾ ਅਸੰਭਵ ਹੁੰਦਾ ਹੈ,

ਪਰ ਇਹ ਹੈਰਾਨੀ ਦੀ ਗੱਲ ਹੈ ਕਿ ਐਕਸੋਲੋਲ ਆਪਣੇ ਦਿਮਾਗ ਦੇ ਕੁਝ ਹਿੱਸਿਆਂ ਨੂੰ ਦੁਬਾਰਾ ਪੈਦਾ ਕਰ ਸਕਦਾ ਹੈ.

ਇਸ ਦੇ ਨਾਲ ਹੀ ਇਹ ਰੀੜ੍ਹ ਦੀ ਹੱਡੀ, ਦਿਲ ਅਤੇ ਹੱਥਾਂ-ਪੈਰਾਂ ਨੂੰ ਦੁਬਾਰਾ ਬਣਾਉਣ ਦੀ ਸਮਰੱਥਾ ਰੱਖਦਾ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੇਕਰ ਇਸ ਦੇ ਦਿਮਾਗ ਦਾ ਵੱਡਾ ਹਿੱਸਾ ਕੱਢ ਦਿੱਤਾ ਜਾਵੇ ਤਾਂ ਵੀ ਇਹ ਦੁਬਾਰਾ ਵਿਕਸਿਤ ਹੋ ਸਕਦਾ ਹੈ।

ਇਹ ਜਾਣਨ ਲਈ ਵਿਗਿਆਨੀਆਂ ਨੇ ਇਸ ਦੇ ਦਿਮਾਗ ਦਾ ਨਕਸ਼ਾ ਬਣਾਇਆ ਹੈ।

ਇਸ ਰਾਹੀਂ ਪਤਾ ਲੱਗਾ ਕਿ ਇਹ ਆਪਣੇ ਦਿਮਾਗ ਦਾ ਵਿਕਾਸ ਕਿਵੇਂ ਕਰਦਾ ਹੈ।