ਇੰਸਟਾਗ੍ਰਾਮ ’ਚ ਜੁੜਿਆ ਨਵਾਂ ਨਿਗਰਾਨੀ ਫੀਚਰ, ਹੁਣ ਬੱਚਿਆਂ ’ਤੇ ਨਜ਼ਰ ਰੱਖ ਸਕਣਗੇ ‘ਮਾਪੇ’

ਫੋਟੋ-ਵੀਡੀਓ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਨੇ ਆਪਣੇ ਨਵੇਂ ਪ੍ਰਾਈਵੇਸੀ ਫੀਚਰ ਪੇਰੈਂਟਲ ਸੁਪਰਵਿਜ਼ਨ ਟੂਲਸ

ਫੈਮਲੀ ਕੰਟਰੋਲ ਫੀਚਰ ਨੂੰ ਜਾਰੀ ਕਰ ਦਿੱਤਾ ਹੈ।

ਇਸ ਬਦਲਾਅ ਤਹਿਤ ਹੁਣ 16 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਸੰਵੇਦਨਸ਼ੀਲ ਕੰਟੈਂਟ ਨਹੀਂ ਵੇਖ ਸਕਣਗੇ।

ਨਾਲ ਹੀ ਮਾਤਾ-ਪਿਤਾ ਨੂੰ ਬੱਚਿਆਂ ਦੀ ਐਕਟੀਵਿਟੀ ’ਤੇ ਨਜ਼ਰ ਰੱਖਣ ’ਚ ਆਸਾਨੀ ਹੋਵੇਗੀ।

ਦੱਸ ਦੇਈਏ ਕਿ ਇੰਸਟਾਗ੍ਰਾਮ ਨੇ ਇਸ ਫੀਚਰ ਦਾ ਐਲਾਨ ਇਸੇ ਸਾਲ ਮਾਰਚ ’ਚ ਕੀਤਾ ਸੀ।

ਇਸ ਫੀਚਰ ਦੀ ਮਦਦ ਨਾਲ ਘੱਟ ਉਮਰ ਦੇ ਬੱਚਿਆਂ ਦੀ ਐਕਟੀਵਿਟੀ ’ਤੇ ਮਾਤਾ-ਪਿਤਾ ਨਜ਼ਰ ਰੱਖ ਸਕਦੇ ਹਨ।