ਤੁਸੀਂ ਰੋਜ਼ਾਨਾ ਇੱਕ ਮੁੱਠੀ ਮੂੰਗਫਲੀ ਦਾ ਸੇਵਨ ਕਰ ਸਕਦੇ ਹੋ।

ਦੱਸ ਦੇਈਏ ਕਿ ਇੱਕ ਦਿਨ 'ਚ ਤੁਸੀਂ 1.5 ਔਂਸ ਤੱਕ ਮੂੰਗਫਲੀ ਖਾ ਸਕਦੇ ਹੋ।

ਤੁਸੀਂ ਮੂੰਗਫਲੀ ਨੂੰ ਸਿੱਧੇ ਢੰਗ ਨਾਲ ਵੀ ਖਾ ਸਕਦੇ ਹੋ। ਤੁਸੀਂ ਆਪਣੀ ਖੁਰਾਕ 'ਚ ਪੀਨਟ ਬੱਟਰ ਨੂੰ ਸ਼ਾਮਲ ਵੀ ਕਰ ਸਕਦੇ ਹੋ।

ਜੇਕਰ ਰਾਤ ਨੂੰ ਮੂੰਗਫਲੀ ਖਾਧੀ ਜਾਵੇ ਤਾਂ ਇਹ ਨਾ ਸਿਰਫ਼ ਪਾਚਨ ਸ਼ਕਤੀ ਨੂੰ ਵਧਾਉਂਦੀ ਹੈ ਸਗੋਂ ਭਾਰ ਵੀ ਘੱਟ ਕਰਦੀ ਹੈ।

ਅਲਜ਼ਾਈਮਰ ਰੋਗ ਕਾਰਨ ਵਿਅਕਤੀ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਅਜਿਹੇ 'ਚ ਤੁਸੀਂ ਮੂੰਗਫਲੀ ਦਾ ਸੇਵਨ ਕਰਕੇ ਇਸ ਸਮੱਸਿਆ ਨੂੰ ਦੂਰ ਕਰ ਸਕਦਾ ਹੈ।

ਡਾਇਬਟੀਜ਼ ਤੋਂ ਪੀੜਤ ਲੋਕ ਮੂੰਗਫਲੀ ਦਾ ਸੇਵਨ ਕਰ ਸਕਦੇ ਹਨ।

ਮੂੰਗਫਲੀ ਦੀ ਵਰਤੋਂ ਨਾਲ ਚਮੜੀ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ ਤੇ ਇਸ ਨਾਲ ਚਮੜੀ ਨੂੰ ਪੋਸ਼ਣ ਮਿਲਦਾ ਹੈ।

ਮੂੰਗਫਲੀ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਇਸ ਤੋਂ ਇਲਾਵਾ ਦੁੱਧ, ਆਈਸਕ੍ਰੀਮ, ਖੱਟੇ ਫਲ ਆਦਿ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।

ਜਦੋਂ ਕਿਸੇ ਵਿਅਕਤੀ ਨੂੰ ਗੈਸ, ਕਬਜ਼, ਪੇਟ ਫੁੱਲਣਾ ਜਾਂ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋਣ , ਤਾਂ ਵਿਅਕਤੀ ਨੂੰ ਮੂੰਗਫਲੀ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।

ਜੇਕਰ ਤੁਹਾਨੂੰ ਹੋਰ ਸਿਹਤ ਸਬੰਧੀ ਸਮੱਸਿਆਵਾਂ ਹਨ ਤਾਂ ਮੂੰਗਫਲੀ ਖਾਣ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲਓ।