ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਸੈਲਾਨੀ ਵੀਜ਼ਾ ਤੋਂ ਬਗੈਰ ਕਈ ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।

ਬਗੈਰ ਵੀਜ਼ਾ ਤੁਸੀ ਨਾ ਸਿਰਫ਼ ਨੇਪਾਲ ਅਤੇ ਭੂਟਾਨ ਦਾ ਦੌਰਾ ਕਰ ਸਕਦੇ ਹੋ, ਸਗੋਂ ਹੋਰ ਵੀ ਬਹੁਤ ਥਾਵਾਂ 'ਤੇ ਜਾ ਸਕਦੇ ਹੋ।

ਕਈ ਅਜਿਹੇ ਦੇਸ਼ ਹਨ ਜਿੱਥੇ ਭਾਰਤੀ ਸੈਲਾਨੀ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ ਅਤੇ ਉੱਥੇ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕਰ ਸਕਦੇ ਹਨ।

ਇਹ ਉਹ ਦੇਸ਼ ਹਨ ਜਿੱਥੇ ਏਅਰਪੋਰਟ 'ਤੇ ਭਾਰਤੀ ਸੈਲਾਨੀਆਂ ਤੋਂ ਵੀਜ਼ਾ ਨਹੀਂ ਮੰਗਿਆ ਜਾਂਦਾ।

ਦੱਸ ਦਈਏ ਕਿ ਭਾਰਤੀ ਸੈਲਾਨੀਆਂ ਨੂੰ ਮਕਾਊ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੈ।

ਦੁਨੀਆ ਭਰ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਮਕਾਊ ਆਉਂਦੇ ਹਨ। ਇਹ ਸੈਲਾਨੀਆਂ ਦਾ ਸਭ ਤੋਂ ਪਸੰਦੀਦਾ ਸਥਾਨ ਹੈ।

ਤੁਸੀਂ ਬਗੈਰ ਵੀਜ਼ਾ ਦੇ ਥਾਈਲੈਂਡ ਵੀ ਜਾ ਸਕਦੇ ਹੋ ਅਤੇ ਇੱਥੋਂ ਦੇ ਮਸ਼ਹੂਰ ਸੈਰ-ਸਪਾਟਾ ਸਥਾਨਾਂ ਨੂੰ ਦੇਖ ਸਕਦੇ ਹੋ।

ਵੀਜੇ ਤੋਂ ਬਿਨਾਂ ਤੁਸੀ ਮਾਲਦੀਵ ਵੀ ਜਾ ਸਕਦੇ ਹੋ।

ਬਿਨਾਂ ਵੀਜੇ ਤੋਂ ਤੁਸੀਂ ਬੋਲੀਵੀਆ ਅਤੇ ਮਲਾਵੀ ਵੀ ਘੁੰਮ ਸਕਦੇ ਹੋ।

ਇਸ ਤੋਂ ਇਲਾਵਾ ਤੁਸੀਂ ਭਾਰਤੀ ਪਾਸਪੋਰਟ ਨਾਲ ਬਾਰਬਾਡੋਸ, ਕੁੱਕ ਆਈਲੈਂਡ, ਅਲ ਸੈਲਵਾਡੋਰ, ਗ੍ਰੇਨਾਡਾ ਅਤੇ ਮਕਾਊ ਵੀ ਜਾ ਸਕਦੇ ਹੋ।