ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਟੀਵੀ ਨਿਊਜ਼ ਐਂਕਰ ਮਾਰਵੀਆ ਮਲਿਕ 'ਤੇ ਵੀਰਵਾਰ

ਰਾਤ ਨੂੰ ਲਾਹੌਰ 'ਚ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਸੀ, ਪਰ ਉਹ ਇਸ ਹਮਲੇ 'ਚ ਵਾਲ-ਵਾਲ ਬਚ ਗਈ।

ਮਾਰਵੀਆ ਮਲਿਕ ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਟੀਵੀ ਨਿਊਜ਼ ਐਂਕਰ ਹੈ

 ਜਿਸ ਦੀ ਉਮਰ 26 ਸਾਲ ਹੈ। ਉਹ ਦੇਸ਼ ਵਿੱਚ ਟਰਾਂਸਜੈਂਡਰ ਲੋਕਾਂ ਲਈ ਆਵਾਜ਼ ਉਠਾਉਂਦੀ ਹੈ, ਜਿਸਦਾ ਕਈ ਲੋਕ ਵਿਰੋਧ ਕਰਦੇ ਹਨ।

ਟੀਵੀ ਨਿਊਜ਼ ਐਂਕਰ ਸੁਰੱਖਿਆ ਕਾਰਨਾਂ ਕਰਕੇ ਕੁਝ ਸਮੇਂ ਲਈ ਲਾਹੌਰ ਤੋਂ ਬਾਹਰ ਚਲੇ ਗਏ ਸਨ।

ਟਰਾਂਸਜੈਂਡਰ ਨਿਊਜ਼ ਟੀਵੀ ਐਂਕਰ ਕਿਸੇ ਤਰ੍ਹਾਂ ਦੀ ਸਰਜਰੀ ਲਈ ਬਾਹਰ ਗਈ ਸੀ ਅਤੇ ਕੁਝ ਸਮਾਂ ਪਹਿਲਾਂ ਲਾਹੌਰ ਵਾਪਸ ਆਈ ਸੀ।

ਇਤਿਹਾਸ ਰਚਦਿਆਂ, ਸਾਲ 2018 ਵਿੱਚ, ਇਸਲਾਮਿਕ ਦੇਸ਼ ਪਾਕਿਸਤਾਨ ਵਿੱਚ ਪਹਿਲੀ ਵਾਰ

ਮਾਰਵੀਆ ਮਲਿਕ ਨੇ ਇੱਕ ਟ੍ਰਾਂਸਜੈਂਡਰ ਨਿਊਜ਼ ਐਂਕਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

ਮਾਰਵੀਆ ਮਲਿਕ ਨੂੰ ਟਰਾਂਸਜੈਂਡਰ ਲੋਕਾਂ ਦੇ ਅਧਿਕਾਰਾਂ ਲਈ ਆਵਾਜ਼ ਉਠਾਉਣ ਲਈ ਲਗਾਤਾਰ ਧਮਕੀ ਭਰੇ ਕਾਲਾਂ ਮਿਲ ਰਹੀਆਂ ਹਨ।