ਕੇਸਰ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਖਾਸ ਕਰਕੇ ਠੰਢ ਦੇ ਮੌਸਮ 'ਚ ਕੇਸਰ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਕੇਸਰ ਦੀ ਵਰਤੋਂ ਸਰੀਰਕ ਕਮਜ਼ੋਰੀ ਅਤੇ ਥਕਾਵਟ ਨੂੰ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ।

ਕੇਸਰ 'ਚ ਸ਼ਕਤੀਸ਼ਾਲੀ ਤੱਤ ਹੁੰਦੇ ਹਨ, ਜੋ ਪੁਰਸ਼ਾਂ ਦੀ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ।

ਜੇਕਰ ਲਗਾਤਾਰ ਥਕਾਵਟ ਦੀ ਸਮੱਸਿਆ ਹੈ, ਤਾਂ ਕੇਸਰ ਦੀ ਵਰਤੋਂ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।

ਪੁਰਸ਼ ਰਾਤ ਨੂੰ ਦੁੱਧ 'ਚ ਕੇਸਰ ਮਿਲਾ ਕੇ ਪੀ ਸਕਦੇ ਹਨ, ਇਸ ਨਾਲ ਤੁਹਾਡੀ ਸੈਕਸ ਸਕਤੀ 'ਚ ਸੁਧਾਰ ਹੋਵੇਗਾ।

ਕੇਸਰ ਸ਼ੁਕਰਾਣੂਆਂ ਦੀ ਗੁਣਵੱਤਾ ਤੇ ਗਿਣਤੀ ਨੂੰ ਵਧਾਉਣ 'ਚ ਵੀ ਮਦਦ ਕਰਦਾ ਹੈ।

ਦੁੱਧ 'ਚ ਕੇਸਰ ਮਿਲਾ ਕੇ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਨੀਂਦ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਕੇਸਰ 'ਚ ਪਾਇਆ ਜਾਣ ਵਾਲਾ ਕ੍ਰੋਸਿਨ ਨੀਂਦ ਨੂੰ ਵਧਾਉਣ 'ਚ ਮਦਦ ਕਰਦਾ ਹੈ, ਜਿਸ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ।

ਕੇਸਰ ਚਮੜੀ ਨੂੰ ਚਮਕਦਾਰ ਰੱਖਣ 'ਚ ਮਦਦ ਕਰਦਾ ਹੈ।

ਜੇਕਰ ਤੁਸੀਂ ਕੇਸਰ ਨੂੰ ਚੰਦਨ ਦੇ ਨਾਲ ਮਿਲਾ ਕੇ ਚਿਹਰੇ 'ਤੇ ਲਗਾਉਂਦੇ ਹੋ, ਤਾਂ ਤੁਹਾਨੂੰ ਚਮੜੀ ਦੀ ਸਮੱਸਿਆ ਨਹੀਂ ਹੋਵੇਗੀ।