ਪ੍ਰਯਾਗਰਾਜ ਹਿੰਸਾ: ਮੁਖ ਦੋਸ਼ੀ ਜਾਵੇਦ ਦੇ ਘਰ ਚੱਲਿਆ ਬੁਲਡੋਜ਼ਰ, ਭਾਰੀ ਫੋਰਸ ਤਾਇਨਾਤ

ਪ੍ਰਯਾਗਰਾਜ ‘ਚ ਨੁਪੁਰ ਸ਼ਰਮਾ ਦੇ ਬਿਆਨ ਦੇ ਵਿਰੋਧ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਕਾਰਵਾਈ ਜਾਰੀ ਹੈ।

ਪ੍ਰਯਾਗਰਾਜ ਦੇ ਅਟਾਲਾ ਇਲਾਕੇ ‘ਚ ਹਿੰਸਾ ਦੇ ਮਾਮਲੇ ‘ਚ ਜਾਵੇਦ ਪੰਪ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਜਾਵੇਦ ਪੰਪ ਨੂੰ ਇਸ ਹਿੰਸਾ ਦਾ ਮਾਸਟਰਮਾਈਂਡ ਦੱਸਿਆ ਸੀ।

ਜਾਵੇਦ ਪੰਪ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਪ੍ਰਯਾਗਰਾਜ ਵਿਕਾਸ ਅਥਾਰਟੀ ਯਾਨੀ ਪੀਡੀਏ ਵੀ ਹਰਕਤ ਵਿੱਚ ਆ ਗਈ ਹੈ।

ਪੀ.ਡੀ.ਏ ਨੇ ਜਾਵੇਦ ਪੰਪ ਦੇ ਘਰ ‘ਤੇ ਨੋਟਿਸ ਚਿਪਕਾਇਆ ਸੀ ਜਿਸ ‘ਚ ਉਸ ਨੂੰ ਖਾਲੀ ਕਰਨ ਲਈ ਕਿਹਾ ਗਿਆ ਸੀ।

ਹੁਣ ਭਾਰੀ ਪੁਲਿਸ ਫੋਰਸ ਜਾਵੇਦ ਦੇ ਘਰ ਪਹੁੰਚ ਗਈ ਹੈ।

ਪਲਿਸ ਪ੍ਰਸ਼ਾਸਨ ਨੇ ਜਾਵੇਦ ਦੇ ਘਰ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਬੁਲਡੋਜ਼ਰ ਵੀ ਆ ਗਿਆ ਹੈ।