ਪ੍ਰਿਅੰਕਾ ਚੋਪੜਾ ਨੇ ਆਪਣੀ ਬੇਟੀ ਨਾਲ ਇਸ ਤਰ੍ਹਾਂ ਬਿਤਾਇਆ ਦਿਨ
ਬੀ-ਟਾਊਨ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਅਦਾਕਾਰੀ ਦੇ ਹੁਨਰ ਨੂੰ ਫੈਲਾਉਣ ਵਾਲੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਜੋਨਸ ਇੱਕ ਸਰਗਰਮ ਸੋਸ਼ਲ ਮੀਡੀਆ ਸਟਾਰ ਹੈ।
ਭਾਵੇਂ ਇਹ ਪੇਸ਼ੇਵਰ ਜਾਣਕਾਰੀ ਦੇਣ ਦੀ ਗੱਲ ਹੋਵੇ ਜਾਂ ਆਪਣੇ ਪਰਿਵਾਰ ਨਾਲ ਵਧੀਆ ਸਮਾਂ ਬਿਤਾਉਣ ਦੇ ਪਲ,
ਉਹ ਆਪਣੇ ਪ੍ਰਸ਼ੰਸਕਾਂ ਨਾਲ ਸਭ ਕੁਝ ਸਾਂਝਾ ਕਰਨਾ ਪਸੰਦ ਕਰਦੀ ਹੈ, ਖਾਸ ਕਰਕੇ ਆਪਣੀ ਧੀ ਨਾਲ ਬਿਤਾਏ ਕੀਮਤੀ ਪਲ।
ਪ੍ਰਿਅੰਕਾ ਚੋਪੜਾ ਨੇ 19 ਫਰਵਰੀ 2023 ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ।
ਅਦਾਕਾਰਾ ਨੇ ਆਪਣੀ ਬੇਟੀ ਨਾਲ ਬਿਤਾਏ ਪਲਾਂ ਨੂੰ ਫਿਰ ਤੋਂ ਯਾਦ ਕੀਤਾ ਹੈ।
ਇਕ ਤਸਵੀਰ 'ਚ ਪ੍ਰਿਯੰਕਾ ਆਪਣੀ ਬੇਟੀ ਨਾਲ ਬਾਹਰ ਘੁੰਮਦੀ ਨਜ਼ਰ ਆ ਰਹੀ ਹੈ।
ਇਸ ਦੌਰਾਨ ਮਾਂ-ਧੀ ਦੋਵੇਂ ਕਾਫੀ ਕਿਊਟ ਲੱਗ ਰਹੀਆਂ ਹਨ।