ਪੱਤਰਕਾਰ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਕਿਉਂ ਭੱਜੇ ਅਧਿਆਤਮਕ ਗੁਰੂ, ਸਦਗੁਰੂ ਦੀ ਟੀਮ ਨੇ ਚੱਲਦੇ ਇੰਟਰਵਿਊ ‘ਚ ਕਰਵਾਏ ਕੈਮਰੇ ਬੰਦ

ਖੁਦ ਨੂੰ ਅਧਿਆਤਮਕ ਗੁਰੂ ਕਹਾਉਣ ਵਾਲੇ ਜੱਗੀ ਵਾਸੂਦੇਵ ਉਰਫ਼ ਸਦਗੁਰੂ ਜੋ ਅਕਸਰ ਸਹਿਜ ਤੇ ਸ਼ਾਂਤੀ ਦੀਆਂ ਗੱਲਾਂ ਕਰਦੇ ਦੇਖੇ ਜਾਂਦੇ ਹਨ।

ਉਹ ਖੁਦ ਇਕ ਇੰਟਰਵਿਊ ਦੌਰਾਨ ਬੋਖਲਾਟ ‘ਚ ਆ ਗਏ। ਉਨ੍ਹਾਂ ਦੀ ਟੀਮ ਵੱਲੋਂ ਚੱਲਦੀ ਇੰਟਰਵਿਊ ‘ਚ ਕੈਮਰੇ ਬੰਦ ਕਰਵਾ ਦਿਤੇ ਗਏ ਤੇ ਉਹ ਚੱਲਦਾ ਇੰਟਰਵਿਊ ਛੱਡ ਕੇ ਚੱਲੇ ਗਏ।

ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਤੇ ਅਧਿਆਤਮਕ ਗੁਰੂ ਜੱਗੀ ਵਾਸੂਦੇਵ ਵਿਵਾਦਾਂ ‘ਚ ਘਿਰ ਗਏ ਹਨ।

ਕੁਝ ਦਿਨ ਪਹਿਲਾਂ ਸਦਗੁਰੂ ਵੱਲੋਂ ਨਿਊਜ਼ ਚੈਨਲ ਬੀਬੀਸੀ ਤਮਿਲ ਨੂੰ ਇਕ ਇੰਟਰਵਿਊ ਦਿੱਤਾ ਗਿਆ ਸੀ। ਇੰਟਰਵਿਊ ਦੀ ਸ਼ੁਰੂਆਤ ਜੱਗੀ ਵਾਸੂਦੇਵ ਦੀ ਕੁਝ ਸਮਾਂ ਪਹਿਲਾ ਚਲਾਏ ‘Save Soil Movement’ ਦੇ ਨਾਲ ਕੀਤੀ ਗਈ।

ਜਿਵੇਂ ਹੀ ਪੱਤਰਕਾਰ ਨੇ ਉਸ ਦੀ ਈਸ਼ਾ ਫਾਊਂਡੇਸ਼ਨ ਨੂੰ ਲੈ ਕੇ ਸਵਾਲ ਕੀਤਾ ਕਿ ਵਾਤਾਵਰਣ ਲਈ ਕੰਮ ਕਰ ਰਹੀ ਈਸ਼ਾ ਫਾਊਂਡੇਸ਼ਨ ‘ਤੇ ਵਾਤਾਵਰਣ ਕਲੀਅਰੈਂਸ ਨੂੰ ਲੈ ਕੇ ਹੋਏ ਵਿਵਾਦ ਬਾਰੇ ਤੁਸੀਂ ਕੀ ਕਹੋਗੇ ਤਾਂ ਸਦਗੁਰੂ ਦੇ ਹਾਵ-ਭਾਵ ਬਦਲਣੇ ਸ਼ੁਰੂ ਹੋ ਗਏ।

ਉਨ੍ਹਾਂ ਕਿਹਾ ਕਿ ‘ਤੁਸੀਂ ਇਹ ਸਵਾਲ ਕਿੰਨੀ ਵਾਰ ਪੁੱਛੋਗੇ?