ਆਮਿਰ ਖ਼ਾਨ ਅਤੇ ਕੈਟਰੀਨਾ ਕੈਫ ਦੀ ਫਿਲਮ ਧੂਮ 3 ਦਾ ਗਾਣਾ ''ਮਲੰਗ'' ਕਾਫੀ ਪਸੰਦ ਕੀਤਾ ਗਿਆ ਸੀ।

ਦੱਸਿਆ ਜਾਂਦਾ ਹੈ ਕਿ ਇਸ ਗਾਣੇ ਨੂੰ ਬਣਾਉਣ 'ਚ ਕਰੀਬ 3 ਕਰੋੜ ਰੁਪਏ ਖ਼ਰਚ ਕੀਤੇ ਗਏ। 

ਸ਼ਾਹਰੁਖ ਖ਼ਾਨ ਦੀ ਫਿਲਮ 'ਰਾ-ਵਨ' ਦਾ ਗਾਣਾ 'ਛੱਮਕ ਛੱਲੋ' ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹੈ।

'ਛੱਮਕ ਛੱਲੋ' ਗੀਤ ਦੀ ਗੱਲ ਕਰੀਏ ਤਾਂ ਇਸ ਨੂੰ 2.50 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ।

ਪਿਛਲੇ ਸਾਲ ਰਿਲੀਜ਼ ਹੋਈ ਪੁਸ਼ਪਾ ਫਿਲਮ ਦੇ ਗੀਤ 'ਤੇਰੀ ਝਲਕ ਅਸ਼ਰਫੀ ਸ਼੍ਰੀਵੱਲੀ' ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

'ਤੇਰੀ ਝਲਕ ਅਸ਼ਰਫੀ ਸ਼੍ਰੀਵੱਲੀ' ਗਾਣੇ ਨੂੰ ਤਿਆਰ ਕਰਨ 'ਤੇ 5 ਕਰੋੜ ਰੁਪਏ ਖਰਚ ਕੀਤੇ ਗਏ।

ਫਿਲਮ 'ਗੋਲਿਓਂ ਕੀ ਰਾਸਲੀਲਾ' 'ਚ ਆਈਟਮ ਨੰਬਰ 'ਰਾਮ ਚਾਹੇ ਲੀਲਾ' 'ਚ ਪ੍ਰਿਅੰਕਾ ਚੋਪੜਾ ਨਜ਼ਰ ਆਈ ਸੀ।

'ਰਾਮ ਚਾਹੇ ਲੀਲਾ' ਸੌਂਗ 'ਚ ਪੀਸੀ ਦਾ ਬੋਲਡ ਅੰਦਾਜ਼ ਨਜ਼ਰ ਆਇਆ ਸੀ, ਇਸ ਗੀਤ ਨੂੰ ਬਣਾਉਣ 'ਚ 6 ਕਰੋੜ ਰੁਪਏ ਖ਼ਰਚ ਕੀਤੇ ਗਏ।

ਦੀਪਿਕਾ ਪਾਦੁਕੋਣ ਦੇ ਕਰੀਅਰ ਦੀ ਸੁਪਰਹਿੱਟ ਫਿਲਮ ਪਦਮਾਵਤ ਦੇ 'ਘੂਮਰ ' ਗੀਤ 'ਚ ਕਾਫੀ ਮਿਹਨਤ ਕਰਨੀ ਪਈ।

ਸੰਜੇ ਲੀਲਾ ਭੰਸਾਲੀ ਨੇ ਫਿਲਮ ਪਦਮਾਵਤ ਦੇ ਘੂਮਰ ਗੀਤ ਨੂੰ ਬਣਾਉਣ 'ਤੇ 12 ਕਰੋੜ ਰੁਪਏ ਖਰਚ ਕੀਤੇ ਸੀ।