ਮਹਿਸਾ ਅਮੀਨੀ ਦੀ ਮੌਤ ਦੇ ਵਿਰੋਧ ‘ਚ ਈਰਾਨੀ ਔਰਤਾਂ ਦੇ ਅੰਦੋਲਨ ਦਾ ਸਮਰਥਨ ਕਰ ਰਹੀ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ …
ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਤੈਅ ਕਰ ਚੁੱਕੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਗਲੋਬਲ ਯੂਨੀਸੇਫ (UNICEF) ਗੁੱਡਵਿਲ ਦੀ ਅੰਬੈਸਡਰ ਵੀ ਹੈ।
ਫਿਲਮਾਂ ਤੋਂ ਇਲਾਵਾ ਪ੍ਰਿਅੰਕਾ ਚੋਪੜਾ ਸਮਾਜਿਕ ਕੰਮਾਂ ‘ਚ ਵੀ ਸਰਗਰਮੀ ਨਾਲ ਹਿੱਸਾ ਲੈਂਦੀ ਹੈ।
ਹੁਣ ਪ੍ਰਿਅੰਕਾ ਚੋਪੜਾ ਨੇ ਮਹਿਸਾ ਅਮੀਨੀ ਦੀ ਮੌਤ ‘ਤੇ ਵਿਰੋਧ ਕਰ ਰਹੀਆਂ ਈਰਾਨੀ ਔਰਤਾਂ ਦਾ ਸਮਰਥਨ ਕੀਤਾ ਹੈ।
ਪ੍ਰਿਯੰਕਾ ਚੋਪੜਾ ਨੇ 22 ਸਾਲਾ ਮਹਿਸਾ ਅਸੀਮ ਦੇ ਖਿਲਾਫ ਈਰਾਨੀ ਔਰਤਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹੋਏ ਇੱਕ ਲੰਬੀ ਪੋਸਟ ਲਿਖੀ ਹੈ।
ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਈਰਾਨ ਅਤੇ ਦੁਨੀਆ ਭਰ ਦੀਆਂ ਔਰਤਾਂ ਖੜ੍ਹੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ
ਜਨਤਕ ਤੌਰ ‘ਤੇ ਆਪਣੇ ਵਾਲ ਕੱਟ ਰਹੀਆਂ ਹਨ ਅਤੇ ਮਹਸਾ ਅਮੀਨੀ ਲਈ ਕਈ ਹੋਰ ਰੂਪਾਂ ਵਿਚ ਵਿਰੋਧ ਕਰ ਰਹੀਆਂ ਹਨ।
ਇਸ ਤੋਂ ਇਲਾਵਾ ਪ੍ਰਿਅੰਕਾ ਚੋਪੜਾ ਨੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਇਸ ਅੰਦੋਲਨ ਨਾਲ ਜੁੜਨ ਦੀ ਅਪੀਲ ਕੀਤੀ ਹੈ।
Click here to read more about it ....