ਹਰ ਉਮਰ ਦੇ ਲੋਕ ਚਾਹ ਦੇ ਸ਼ੌਕੀਨ ਹੁੰਦੇ ਹਨ। ਮੌਸਮ ਭਾਵੇਂ ਕੋਈ ਵੀ ਹੋਵੇ ਚਾਹ ਪੀਣ ਵਾਲਿਆਂ ਦੀ ਗਿਣਤੀ ਹਮੇਸ਼ਾ ਵੱਧ ਹੁੰਦੀ ਹੈ।

ਇਸ ਨੂੰ ਦੁਨੀਆ ਦਾ ਸਭ ਤੋਂ ਮਸ਼ਹੂਰ ਪੀਣ ਵਾਲਾ ਪਦਾਰਥ ਮੰਨਿਆ ਜਾ ਸਕਦਾ ਹੈ। 

ਅਰਬਾਂ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਸਰਦੀਆਂ ਵਿੱਚ ਚਾਹ ਪੀਣ ਦਾ ਰੁਝਾਨ ਹੋਰ ਵੀ ਵੱਧ ਜਾਂਦਾ ਹੈ। 

ਇਸ ਮੌਸਮ 'ਚ ਲੋਕ ਚਾਹ ਇਕ ਵਾਰ ਨਹੀਂ ਸਗੋਂ ਕਈ ਵਾਰ ਪੀਂਦੇ ਹਨ। ਕੁਝ ਲੋਕ ਦਿਨ ਵਿਚ ਕਈ ਵਾਰ ਚਾਹ ਪੀਣ ਦੇ ਆਦੀ ਹੋ ਜਾਂਦੇ ਹਨ। 

ਚਾਹ ਦੇ ਜ਼ਿਆਦਾ ਸੇਵਨ ਨਾਲ ਤੁਹਾਡੀ ਮਾਨਸਿਕ ਸਿਹਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।

ਹੈਲਥਲਾਈਨ ਦੀ ਰਿਪੋਰਟ ਮੁਤਾਬਕ ਲੋਕਾਂ ਨੂੰ ਦਿਨ 'ਚ ਤਿੰਨ ਜਾਂ ਚਾਰ ਕੱਪ ਤੋਂ ਵੱਧ ਚਾਹ ਨਹੀਂ ਪੀਣੀ ਚਾਹੀਦੀ।

 ਜੇਕਰ ਤੁਸੀਂ ਇੱਕ ਦਿਨ ਵਿੱਚ 710 ਮਿਲੀਲੀਟਰ ਤੋਂ ਵੱਧ ਚਾਹ ਪੀਂਦੇ ਹੋ, ਤਾਂ ਕਈ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

ਸਰੀਰਕ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਕਈ ਖੋਜਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬਹੁਤ ਜ਼ਿਆਦਾ ਮਿੱਠੀ ਚਾਹ ਪੀਣ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। 

ਅਜਿਹੇ 'ਚ ਸਾਰੇ ਲੋਕਾਂ ਨੂੰ ਚਾਹ ਨੂੰ ਧਿਆਨ ਨਾਲ ਪੀਣਾ ਚਾਹੀਦਾ ਹੈ ਅਤੇ ਜ਼ਿਆਦਾ ਸੇਵਨ ਤੋਂ ਬਚਣਾ ਚਾਹੀਦਾ ਹੈ। 

ਚਾਹ 'ਚ ਕਾਫੀ ਮਾਤਰਾ 'ਚ ਕੈਫੀਨ ਹੁੰਦੀ ਹੈ। ਕੈਫੀਨ ਦੇ ਜ਼ਿਆਦਾ ਸੇਵਨ ਨਾਲ ਸਿਰਦਰਦ, ਤਣਾਅ ਅਤੇ ਚਿੰਤਾ ਵਧ ਸਕਦੀ ਹੈ।