ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ ਟੁੱਟਿਆ ਕਲਾਕਾਰਾਂ ਦਾ ਦਿਲ, ਗੁਰਦਾਸ ਮਾਨ ਤੋਂ ਲੈ ਕੇ ਦਿਲਜੀਤ ਦੋਸਾਂਝ ਨੇ ਇੰਝ ਕੀਤਾ ਯਾਦ
ਸਿੱਧੂ ਤੇਰਾ ਜੰਮਣਾ ਇੱਕ ਕ੍ਰਿਸ਼ਮਾ ਸੀ। ਯਾਰ ਸਿੱਧੂ ਮੂਸੇਵਾਲਿਆ, 'ਮਾਪੇ ਤੈਨੂੰ ਘੱਟ ਰੋਣਗੇ,ਬਹੁਤੇ ਰੋਣਗੇ ਦਿਲਾਂ ਦੇ ਜਾਨੀ' -ਗੁਰਦਾਸ ਮਾਨ
'ਕਰੇਟੀਵਿਟੀ ਤੇ ਮਿਉਜਿਕ ਕਦੇ ਕਿਤੇ ਨਹੀਂ ਜਾਂਦਾ' ਹੈਪੀ ਬਰਥ-ਡੇ ਜਨਮ ਦਿਨ ਸੁੱਭਦੀਪ ਸਿੰਘ ਸਿੱਧੂ -ਦਿਲਜੀਤ ਦੋਸਾਂਝ
ਮੈਂ ਜਦੋਂ ਸਿੱਧੂ ਮੂਸੇਵਾਲਾ ਨੂੰ ਮਿਲੀ ਸੀ ਤਾਂ ਸਿੱਧੂ ਫੈਨਸ ਨਾਲ ਘਿਰੇ ਹੋਏ ਸਨ। ਥੋੜੀ ਦੇਰ ਬਾਅਦ ਉਹ ਆਪਣੀ ਗੱਡੀ 'ਚ ਬੈਠ ਉਥੇ ਚਲੇ ਗਏ। ਜਦੋਂ ਉਨ੍ਹਾਂ ਨੂੰ ਮੇਰੇ ਉਥੇ ਹੋਣ ਦੀ ਜਾਣਕਾਰੀ ਮਿਲੀ ਤਾਂ ਉਹ ਉਥੇ ਮੁੜ ਵਾਪਿਸ ਆਏ ਤੇ ਮੇਰੇ ਤੋਂ 5 ਵਾਰ ਮੁਆਫੀ ਮੰਗੀ। ਉਸ ਦਿਨ ਮੈਨੂੰ ਇਕ ਗੱਲ ਪਤਾ ਲੱਗ ਗਈ ਸੀ ਕਿ ਸਿੱਧੂ ਇਕ ਚੰਗੇ ਇੰਨਸਾਨ ਹਨ। -ਸਰਗੁਣ ਮਹਿਤਾ
‘‘ਲੇਖਾਂ ਦੀਆਂ ਲਿਖੀਆਂ ’ਤੇ ਚੱਲਦਾ ਨਾ ਜ਼ੋਰ ਵੇ, ਬੰਦਾ ਕੁਝ ਹੋਰ ਸੋਚੇ, ਰੱਬ ਕੁਝ ਹੋਰ ਵੇ। ਜਨਮਦਿਨ ਮੁਬਾਰਕ ਭਰਾ। -ਗਿੱਪੀ ਗਰੇਵਾਲ
‘‘ਮੈਂ ਸਭ ਨੂੰ ਦੱਸਦੀ ਸੀ 11 ਜੂਨ ਸਿੱਧੂ ਬਾਈ ਦਾ ਜਨਮਦਿਨ 12 ਜੂਨ ਮੇਰਾ, ਮੈਂ ਬਹੁਤ ਖ਼ੁਸ਼ ਹੋਈ ਸੀ ਜਦੋਂ ਮੈਨੂੰ ਪਤਾ ਲੱਗਾ ਸੀ ਮੈਂ ਕਿਹਾ ਇਹ ਹੈ ਅਸਲੀ ਪਿਆਰ ਰੱਬ ਤੋਂ ਬਣ ਕੇ ਆਇਆ ਭੈਣ-ਭਰਾ ਵਾਲਾ।’’ -ਅਫਸਾਨਾ ਖ਼ਾਨ
‘‘ਜਨਮਦਿਨ ਮੁਬਾਰਕ ਯਾਰਾ, ਮੇਰਾ ਜਨਮਦਿਨ 10 ਜੂਨ ਨੂੰ ਹੁੰਦਾ, ਤੇਰਾ 11 ਜੂਨ ਨੂੰ। ਆਪਾਂ ਇਸ ਵਾਰ ਇਕੱਠੇ ਸੈਲੀਬ੍ਰੇਟ ਕਰਨਾ ਸੀ। ਤੇਰੀ ਮੁਬਾਰਕਬਾਦ ਨਹੀਂ ਆਈ ਪਰ ਇਸ ਵਾਰ।’’ -ਅੰਮ੍ਰਿਤ ਮਾਨ
‘‘ਵੀਰੇ ਯਾਰ ਨਹੀਂ ਸਮਝ ਆ ਰਿਹਾ ਕਿ ਲਿਖਾਂ। ਅੱਜ ਦੇ ਦਿਨ ਜੰਮਿਆ ਸੀ ਭਲਵਾਨ।’’ -ਐਮੀ ਵਿਰਕ