ਹਰਸ਼ਦੀਪ ਕੌਰ ਦਾ ਜਨਮ 16 ਦਸੰਬਰ 1986 ਨੂੰ ਦਿੱਲੀ 'ਚ ਹੋਇਆ।

ਹਰਸ਼ਦੀਪ ਕੌਰ ਦੇ ਪਿਤਾ ਸਵਿੰਦਰ ਸਿੰਘ ਦੀ ਦਿੱਲੀ 'ਚ ਮਿਊਜ਼ਿਕ ਸਾਜ਼ਾਂ ਦੀ ਦੁਕਾਨ ਹੈ।

ਹਰਸ਼ਦੀਪ ਕੌਰ ਨੇ ਮਹਿਜ਼ 6 ਸਾਲ ਦੀ ਉਮਰ ਤੋਂ ਹੀ ਸਿੰਗਿੰਗ ਸਿੱਖਣੀ ਸ਼ੁਰੂ ਕਰ ਦਿੱਤੀ।

ਹਰਸ਼ਦੀਪ ਕੌਰ ਨੇ ਤੇਜਪਾਲ ਸਿੰਘ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ।

ਹਰਸ਼ਦੀਪ ਕੌਰ ਨੂੰ ਕਲਾਸੀਕਲ ਦੇ ਨਾਲ-ਨਾਲ ਪੱਛਮੀ ਸੰਗੀਤ 'ਚ ਵੀ ਮੁਹਾਰਤ ਹਾਸਲ ਹੈ।

ਹਰਸ਼ਦੀਪ ਕੌਰ ਨੂੰ ਪਹਿਲੀ ਵਾਰ ਐਮਟੀਵੀ ਮੁਕਾਬਲੇ 'ਚ ਦੇਖਿਆ ਗਿਆ।

ਹਰਸ਼ਦੀਪ ਕੌਰ ਨੇ 2008 'ਚ 'ਜੂਨੋਂ ਕੁਛ ਕਰ ਦਿਖਨਾ ਕਾ' ਵੀ ਜਿੱਤੀ।

ਇਸ ਮੁਕਾਬਲੇ 'ਚ ਰਾਹਤ ਫਤਿਹ ਅਲੀ ਖਾਨ ਉਨ੍ਹਾਂ ਦੇ ਮੈਂਟਰ ਰਹੇ।

ਹਰਸ਼ਦੀਪ ਕੌਰ ਨੇ ਕਈ ਸੂਫੀ ਗੀਤਾਂ ਗਾਏ, ਜਿਸ ਕਾਰਨ ਉਸ ਨੂੰ 'ਸੂਫੀ ਦੀ ਸੁਲਤਾਨਾ' ਵੀ ਕਿਹਾ ਜਾਂਦਾ ਹੈ।

ਇਸ ਸਿੰਗਰ ਨੇ ਹਿੰਦੀ, ਮਲਿਆਲਮ, ਤਾਮਿਲ, ਪੰਜਾਬੀ, ਉਰਦੂ ਭਾਸ਼ਾਵਾਂ 'ਚ ਕਈ ਗੀਤ ਗਾਏ।

ਹਰਸ਼ਦੀਪ ਕੌਰ ਨੇ ਸਾਲ 2015 'ਚ ਆਪਣੇ ਬਚਪਨ ਦੇ ਦੋਸਤ ਨਾਲ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ।

ਸਿੰਗਰ ਨੇ 2 ਮਾਰਚ 2021 ਨੂੰ ਆਪਣੇ ਬੇਟੇ ਹੁਨਰ ਸਿੰਘ ਨੂੰ ਜਨਮ ਦਿੱਤਾ।