ਸੋਸ਼ਲ ਮੀਡੀਆ ਸਟਾਰ ਅਜ਼ੀਜ਼ ਅਲ ਅਹਿਮਦ ਜ਼ਿਉਂਦੇ ਸਨ ਸ਼ਾਹੀ ਜ਼ਿੰਦਗੀ, ਇਸ ਤਰ੍ਹਾਂ ਹੋਏ ਸੀ ਵਾਇਰਲ

ਉਨ੍ਹਾਂ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਦੋਸਤ ਯਜਾਨ ਅਲ ਅਸਮਰ ਨੇ ਦਿੱਤੀ ਹੈ। ਖ਼ਬਰਾਂ ਮੁਤਾਬਕ ਉਨ੍ਹਾਂ ਦੀ ਮੌਤ 19 ਜਨਵਰੀ ਨੂੰ ਹੋਈ ਸੀ।

ਉਨ੍ਹਾਂ ਨੇ ਆਪਣੇ ਆਖਰੀ ਸੰਦੇਸ਼ 'ਚ ਕਿਹਾ ਸੀ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ ਕਰਦੇ ਹਨ। 

ਉਹ ਸੋਸ਼ਲ ਮੀਡੀਆ 'ਤੇ ਕਾਫੀ ਫੇਮਸ ਸਨ। ਅਜ਼ੀਜ਼ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 

ਸੋਸ਼ਲ ਮੀਡੀਆ 'ਤੇ ਯੂਜ਼ਰਸ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।ਉਹ ਦੁਨੀਆ ਦੇ ਸਭ ਤੋਂ ਨੌਜਵਾਨ ਸ਼ੇਖ ਵਜੋਂ ਜਾਣੇ ਜਾਂਦੇ ਸਨ। 

ਅਜ਼ੀਜ਼ ਅਲ ਅਹਿਮਦ ਲੋਕਾਂ 'ਚ ਕਾਫੀ ਪਾਪੂਲਰ ਸੀ, ਇਕ ਮਾਡਲ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਸੁਰਖੀਆਂ 'ਚ ਆਏ ਸਨ। 

ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਸੀ। ਛੋਟੇ ਸ਼ੇਖ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਸਨ। 

ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਕੋਲ ਆਲੀਸ਼ਾਨ ਘਰ ਸੀ। ਉਹ ਲਗਜ਼ਰੀ ਕਾਰਾਂ ਦੇ ਵੀ ਸ਼ੌਕੀਨ ਸਨ।

ਅਜ਼ੀਜ਼ ਅਲ ਅਹਿਮਦ ਦਾ ਜਨਮ 1995 ਵਿੱਚ ਰਿਆਦ 'ਚ ਹੋਇਆ ਸੀ। ਉਹ ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ 'ਤੇ ਕਾਫੀ ਫੇਮਸ ਸਨ। 

ਇੱਥੇ ਉਨ੍ਹਾਂ ਦੇ 90 ਲੱਖ ਤੋਂ ਵੱਧ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਯੂਟਿਊਬ 'ਤੇ ਵੀ ਉਨ੍ਹਾਂ ਦੇ 8 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ।

ਅਜ਼ੀਜ਼ ਅਲ ਅਹਿਮਦ ਨੂੰ ਅਲ ਕਾਜ਼ਮ ਵਜੋਂ ਵੀ ਜਾਣਿਆ ਜਾਂਦਾ ਸੀ, ਜਿਸ ਦਾ ਅਰਬੀ ਵਿੱਚ ਅਰਥ ਬੌਣਾ ਹੁੰਦਾ ਹੈ। 

ਮੀਡੀਆ ਰਿਪੋਰਟਾਂ ਮੁਤਾਬਕ ਅਜ਼ੀਜ਼ ਜਨਮ ਤੋਂ ਹੀ ਹਾਰਮੋਨਲ ਡਿਸਆਰਡਰ ਅਤੇ ਜੈਨੇਟਿਕ ਬਿਮਾਰੀ ਤੋਂ ਪੀੜਤ ਸਨ। 

ਉਹ ਵਿਆਹੇ ਹੋਏ ਸਨ ਤੇ ਉਨ੍ਹਾਂ ਦਾ ਇਕ ਪੁੱਤਰ ਵੀ ਹੈ। ਅਜ਼ੀਜ਼ ਯੂ-ਟਿਊਬ 'ਤੇ ਮਜ਼ਾਕੀਆ ਵੀਡੀਓਜ਼ ਅਪਲੋਡ ਕਰਦੇ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਸਨ।