ਹਰੇ ਰੰਗ ਦਾ ਲਹਿੰਗਾ ਪਾ ਕੇ ਖੁਦ ਨੂੰ 'ਕੁਈਨ' ਮਹਿਸੂਸ ਕਰ ਰਹੀ ਸੀ ਸਵਰਾ ਭਾਸਕਰ, ਦੇਖੋ ਤਸਵੀਰਾਂ

ਸਵਰਾ ਭਾਸਕਰ ਨੇ ਹਾਲ ਹੀ ਵਿੱਚ ਸੋਸ਼ਲ ਐਕਟੀਵਿਸਟ ਫਹਾਦ ਅਹਿਮਦ ਨਾਲ ਵਿਆਹ ਕੀਤਾ ਹੈ। 

ਅਭਿਨੇਤਰੀ ਹੁਣ ਲਗਾਤਾਰ ਆਪਣੇ ਵਿਆਹ ਅਤੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ।

ਸਵਰਾ ਭਾਸਕਰ ਨੇ ਆਪਣੇ ਲੇਟੈਸਟ ਇੰਸਟਾਗ੍ਰਾਮ ਪੋਸਟ 'ਤੇ ਆਪਣੇ ਸੰਗੀਤ ਫੰਕਸ਼ਨ ਦੀਆਂ ਕਈ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਅਦਾਕਾਰਾ ਨੇ ਆਪਣੇ ਸੰਗੀਤ ਸਮਾਰੋਹ 'ਚ ਹਰੇ ਰੰਗ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਸਵਰਾ ਆਪਣੇ ਸੰਗੀਤ ਫੰਕਸ਼ਨ ਵਿੱਚ ਆਪਣੇ ਪਤੀ ਫਹਾਦ ਅਹਿਮਦ ਨਾਲ ਹਰੇ ਰੰਗ ਵਿੱਚ ਮੈਚਿੰਗ ਕੀਤੀ ਹੋਈ ਸੀ।

ਅਭਿਨੇਤਰੀ ਦੇ ਲਹਿੰਗੇ 'ਤੇ ਚਾਂਦੀ ਅਤੇ ਸੰਤਰੀ ਰੰਗ ਦੇ ਫੁੱਲਾਂ ਦੀ ਕਢਾਈ ਕੀਤੀ ਗਈ ਸੀ। 

ਉਸਨੇ ਸੰਗੀਤ ਫੰਕਸ਼ਨ ਲਈ ਆਪਣੇ ਵਾਲ ਖੁੱਲੇ ਛੱਡੇ ਹੋਏ ਹਨ ਤੇ ਭਾਰੀ ਹਾਰ, ਮੁੰਦਰਾ ਤੇ ਚੂੜੀਆਂ ਨਾਲ ਆਪਣੀ ਦਿੱਖ ਨੂੰ ਪੂਰਕ ਕੀਤਾ।

ਸਵਰਾ ਨੇ ਆਪਣੇ ਸੰਗੀਤ ਫੰਕਸ਼ਨ 'ਚ ਪਤੀ ਫਹਾਦ ਨਾਲ ਖੂਬ ਪੋਜ਼ ਦਿੱਤੇ। ਇਸ ਦੌਰਾਨ ਫਹਾਦ ਨੇ ਟਰਟਲਨੇਕ ਹਰੇ ਰੰਗ ਦਾ ਪਹਿਰਾਵਾ ਪਾਇਆ ਸੀ।

ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਸਵਰਾ ਨੇ ਕੈਪਸ਼ਨ 'ਚ ਲਿਖਿਆ ਕਿ ਉਹ ਰਾਣੀ ਵਾਂਗ ਮਹਿਸੂਸ ਕਰ ਰਹੀ ਹੈ।

ਸਵਰਾ ਨੇ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦੀ ਸੰਗੀਤ ਨਾਈਟ ਦੀਆਂ ਝਲਕੀਆਂ ਦੇਖਣ ਨੂੰ ਮਿਲੀਆਂ ਹਨ।