ਲੁਧਿਆਣਾ ਦੇ ਵਿਕਾਸ ਠਾਕੁਰ ਨੂੰ ਖੇਡਾਂ 'ਚ ਦੂਜਾ ਸਭ ਤੋਂ ਵਡਾ ਪੁਰਸਕਾਰ ਅਰਜੁਨ ਐਵਾਰਡ ਮਿਲਣ ਜਾ ਰਿਹਾ ਹੈ।

30 ਨਵੰਬਰ ਨੂੰ ਉਸ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਅਰਜੁਨ ਅਵਾਰਡ ਦਿੱਤਾ ਜਾਵੇਗਾ।

ਦੇਸ਼ ਭਰ ਦੇ ਵਿਚ 35 ਦੇ ਕਰੀਬ ਖਿਡਾਰੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਸੀ।

ਇਨ੍ਹਾਂ ਖਿਡਾਰੀਆਂ ਵਿਚ ਲੁਧਿਆਣਾ ਦੇ ਵਿਕਾਸ ਠਾਕੁਰ ਦਾ ਨਾਂਅ ਵੀ ਸ਼ਾਮਲ ਹੈ।

ਵਿਕਾਸ ਠਾਕੁਰ ਨੇ 9 ਸਾਲ ਦੀ ਉਮਰ ਵਿਚ ਵੇਟਲਿਫਟਿੰਗ ਦੀ ਸ਼ੁਰੂਆਤ ਕੀਤੀ ਸੀ

ਵਿਕਾਸ ਨੇ ਸਾਲ 2014, 2018 ਅਤੇ 2022 ਦੇ ਵਿੱਚ ਲਗਾਤਾਰ ਤਿੰਨ ਵਾਰ ਮੈਡਲ ਹਾਸਲ ਕੀਤੇ।

ਇਸ ਕਰ ਕੇ ਵਿਕਾਸ ਠਾਕੁਰ ਨੂੰ ਹੁਣ ਅਰਜੁਨ ਐਵਾਰਡ ਨਾਲ ਨਵਾਜ਼ਿਆ ਜਾ ਰਿਹਾ ਹੈ।

2014 'ਚ ਵਿਕਾਸ ਠਾਕੁਰ ਨੇ ਕਾਮਨਵੈਲਥ ਖੇਡਾਂ 'ਚ ਚਾਂਦੀ ਦਾ ਤਮਗ਼ਾ, 2018 'ਚ ਕਾਂਸੀ ਦਾ ਤਮਗ਼ਾ ਤੇ 2022 ਵਿਚ ਚਾਂਦੀ ਦਾ ਤਮਗ਼ਾ ਜਿੱਤਿਆ।

ਵਿਕਾਸ ਠਾਕੁਰ ਦਾ 2 ਦਸੰਬਰ ਨੂੰ ਵਿਆਹ ਵੀ ਹੋਣ ਜਾ ਰਿਹਾ ਹੈ ਜਿਸ ਕਰ ਕੇ ਉਸ ਦੇ ਪਰਿਵਾਰ ਵਿੱਚ ਦੋਹਰੀ ਖੁਸ਼ੀ ਹੈ।

ਵਿਕਾਸ ਠਾਕੁਰ ਨੇ ਦੱਸਿਆ ਕਿ ਉਸ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰ ਅਤੇ ਸਕੇ ਸਬੰਧੀ ਕਾਫੀ ਖੁਸ਼ ਹਨ।