ਸਾਊਦੀ ਅਰਬ 'ਚ ਅੱਤਵਾਦ ਹੋਵੇ ਜਾਂ ਸਮਲਿੰਗੀ ਸਬੰਧ, ਦੋਵਾਂ ਦਾ ਕਾਨੂੰਨ 'ਚ ਇੱਕ ਰੂਪ ਹੈ।

ਅਫਗਾਨਿਸਤਾਨ ਵੀ ਸਮਲਿੰਗੀ ਸਬੰਧਾਂ ਦੇ ਮਾਮਲੇ 'ਚ ਪੂਰੀ ਤਰ੍ਹਾਂ ਕੱਟੜਪੰਥੀ ਸਟੈਂਡ ਲੈਂਦਾ ਹੈ।

ਯਮਨ ਦੇ ਕਾਨੂੰਨ ਮੁਤਾਬਕ ਜੇਕਰ ਕੋਈ ਸਮਲਿੰਗੀ ਫੜਿਆ ਜਾਂਦਾ ਹੈ, ਤਾਂ ਸਜ਼ਾ 100 ਕੋੜੇ ਜਾਂ ਉਸ ਨੂੰ 1 ਸਾਲ ਲਈ ਜੇਲ੍ਹ ਭੇਜ ਦਿੱਤਾ ਜਾਂਦਾ ਹੈ।

ਈਰਾਨ 'ਚ ਸਮਲਿੰਗਤਾ ਇੱਕ ਕਾਨੂੰਨੀ ਅਪਰਾਧ ਹੈ ਤੇ ਮੌਤ ਦੀ ਸਜ਼ਾ ਹੈ।

ਬਰੂਨੇਈ 'ਚ ਵੀ ਮਰਦਾਂ ਵਿਚਕਾਰ ਸਮਲਿੰਗੀ ਸਬੰਧਾਂ ਨੂੰ ਅਪਰਾਧ ਮੰਨਦੇ ਹਨ।

ਦੋਸ਼ੀਆਂ ਨੂੰ ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।

ਕਤਰ 'ਚ ਸਮਲਿੰਗੀ ਸਬੰਧਾਂ ਨੂੰ ਵੀ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ ਤੇ ਇੱਥੇ 7 ਸਾਲ ਤੱਕ ਦੀ ਸਜ਼ਾ ਹੈ।

ਸੋਮਾਲੀਆ 'ਚ, ਸਮਲਿੰਗੀ ਸਬੰਧਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।

ਸੂਡਾਨ 'ਚ ਮਰਦਾਂ ਵਿਚਕਾਰ ਸੈਕਸ ਗੈਰ-ਕਾਨੂੰਨੀ ਹੈ, ਪਰ ਔਰਤਾਂ ਲਈ ਨਿਯਮ ਅਸਪਸ਼ਟ ਹਨ।

ਸੰਯੁਕਤ ਅਰਬ ਅਮੀਰਾਤ 'ਚ ਸਮਲਿੰਗਤਾ ਵੀ ਇੱਕ ਅਪਰਾਧ ਹੈ ਤੇ ਲੋਕਾਂ ਨੂੰ 1 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਮੁਸਲਿਮ ਦੇਸ਼ ਹੋਣ ਦੇ ਨਾਤੇ, ਪਾਕਿਸਤਾਨ 'ਚ ਸਮਲਿੰਗੀ ਲੋਕਾਂ ਨੂੰ 2 ਸਾਲ ਤੋਂ ਉਮਰ ਕੈਦ ਦੀ ਸਜ਼ਾ ਜਾਂ ਜੁਰਮਾਨਾ ਵੀ ਹੋ ਸਕਦਾ ਹੈ।