ਗੁਲਕ ਸੀਜ਼ਨ 3 (Sony LIV) – ਇਸ ਦਾ ਤੀਜਾ ਸੀਜ਼ਨ ਇਸ ਸਾਲ ਰਿਲੀਜ਼ ਹੋਇਆ ਤੇ ਇਹ ਕਾਫੀ ਮਨੋਰੰਜਨ ਭਰੀ ਸੀਰੀਜ਼ ਹੈ।

ਪੰਚਾਇਤੀ ਸੀਜ਼ਨ 2 (Amazon Prime)- ਇਸ ਵੈੱਬ ਸੀਰੀਜ਼ ਨੇ ਪੇਂਡੂ ਵਾਤਾਵਰਨ ਦੀ ਸਾਦਗੀ ‘ਤੇ ਮਨੋਰੰਜਨ ਦੀ ਦੁਨੀਆ ‘ਚ ਪਏ ਸੋਕੇ ਨੂੰ ਖਤਮ ਕੀਤਾ।

ਰਾਕੇਟ ਬੁਆਏਜ਼ (Sony LIV) – ਇਹ ਵੈੱਬ ਸੀਰੀਜ਼ ਵਿਗਿਆਨੀ 'ਤੇ ਅਧਾਰਿਤ ਹੈ।

ਖਾਕੀ: ਦ ਬਿਹਾਰ ਚੈਪਟਰ (Netflix) – ਇਸ 'ਚ ਸੀਰੀਜ਼ 'ਚ ਬਿਹਾਰ 'ਚ ਕੀ ਹੋ ਰਿਹਾ ਹੈ, ਉਸ ਬਾਰੇ ਦਿਖਾਇਆ ਗਿਆ ਹੈ।

ਹਿਊਮਨ (Disney Plus Hotstar) – ਇਸ ‘ਚ ਨਸ਼ਿਆਂ ਦੀ ਗੈਰ-ਕਾਨੂੰਨੀ ਵਰਤੋਂ ਤੋਂ ਲੈ ਕੇ ਮੈਡੀਕਲ ਦੀਆਂ ਕਮੀਆਂ ਦਾ ਪਰਦਾਫਾਸ਼ ਕੀਤਾ ਗਿਆ ਹੈ।

ਦਿੱਲੀ ਕ੍ਰਾਈਮ ਸੀਜ਼ਨ 2 (Netflix)- ਇਹ ਸੀਰੀਜ਼ ਦਿੱਲੀ ‘ਚ ਦਿਲ ਦਹਿਲਾ ਦੇਣ ਵਾਲੇ ਅਪਰਾਧਾਂ ‘ਤੇ ਆਧਾਰਿਤ ਹੈ।

ਮੁਖਬੀਰ (ZEE 5)- ਇਹ ਵੈੱਬ ਸੀਰੀਜ਼ ਇਕ ਭਾਰਤੀ ਮੁਖਬੀਰ ਦੀ ਕਹਾਣੀ ਨੂੰ ਸਾਹਮਣੇ ਲਿਆਉਂਦੀ ਹੈ।

ਕੈਟ (Netflix) – 1980 ਦੇ ਦਹਾਕੇ ਦੇ ਸੜਦੇ ਪੰਜਾਬ ਤੋਂ ਸ਼ੁਰੂ ਹੋ ਕੇ ਇਹ ਕਹਾਣੀ ਨਸ਼ਿਆਂ ਦੀ ਗ੍ਰਿਫ਼ਤ ‘ਚ ਅੱਜ ਦੇ ਪੰਜਾਬ ਤੱਕ ਪਹੁੰਚਦੀ ਹੈ।

ਦਹਨ (Disney Plus Hotstar) – ਵਿਸ਼ਵਾਸ, ਅੰਧਵਿਸ਼ਵਾਸ ਤੇ ਵਿਗਿਆਨ ਦੀ ਇਹ ਮਿਸ਼ਰਤ ਕਹਾਣੀ ਦਹਿਸ਼ਤ ਦੀਆਂ ਹੱਦਾਂ ਨੂੰ ਛੂੰਹਦੀ ਹੈ।

ਅਪਹਰਣ ਸੀਜ਼ਨ 2 (MX Player)- ਇਸ ਸਾਲ ਅਪਹਰਣ ਦਾ ਦੂਜਾ ਸੀਜ਼ਨ ਆਇਆ। ਇਹ ਵੀ ਪਹਿਲਾਂ ਵਾਂਗ ਰੋਮਾਂਚ ਹੈ।