17.5 ਕਿਲੋ ਸੋਨੇ ਨਾਲ ਜੜ੍ਹਿਤ ਭਗਵਾਨ ਸ਼ਿਵ ਦੀ 111 ਫੁੱਟ ਦੀ ਮੂਰਤੀ, ਗੁਜਰਾਤ ਦੇ CM ਅੱਜ ਕਰਨਗੇ ਉਦਘਾਟਨ
ਅਹਿਮਦਾਬਾਦ- ਗੁਜਰਾਤ ਦੇ ਮੁੱਖ ਮੰਤਰੀ ਭੂਪਿੰਦਰ ਪਟੇਲ ਮਹਾਸ਼ਿਵਰਾਤਰੀ ਮੌਕੇ 111 ਫੁੱਟ ਦੀ ਸੋਨੇ ਨਾਲ ਜੜੀ ਹੋਈ ਮੂਰਤੀ ਦਾ ਉਦਘਾਟਨ ਕਰਨਗੇ।
ਵਡੋਦਰਾ ਦੇ ਵਿਚੋ-ਵਿਚ ਸਥਿਤ ਇਤਿਹਾਸਕ ਸੂਰਸਾਗਰ ਤਾਲਾਬ 'ਚ ਸਥਾਪਿਤ ਸਰਵੇਸ਼ਵਰ ਮਹਾਦੇਵ ਦੀ ਮੂਰਤੀ 'ਤੇ ਪਿਛਲੇ ਕਾਫ਼ੀ ਸਮੇਂ ਤੋਂ ਸੋਨੇ ਦਾ ਲੇਪ ਚੜ੍ਹਾਉਣ ਦਾ ਕੰਮ ਚੱਲ ਰਿਹਾ ਸੀ।
ਮੁੱਖ ਮੰਤਰੀ ਭੂਪਿੰਦਰ 18 ਫਰਵਰੀ ਨੂੰ ਮਹਾਸ਼ਿਵਰਾਤਰੀ ਮੌਕੇ ਯਾਨੀ ਅੱਜ ਮੂਰਤੀ ਦਾ ਰਸਮੀ ਤੌਰ 'ਤੇ ਉਦਘਾਟਨ ਕਰਨਗੇ।
ਇਸ ਤੋਂ ਬਾਅਦ ਉਹ ਮਹਾਸ਼ਿਵਰਾਤਰੀ ਦੀ ਆਰਤੀ 'ਚ ਹਿੱਸਾ ਲੈਣਗੇ।
ਸਰਵੇਸ਼ਵਰ ਮਹਾਦੇਵ ਦੀ ਮੂਰਤੀ ਨੂੰ ਸੋਨੇ ਦਾ ਲੇਪ ਲਗਾਉਣ 'ਚ 12 ਕਰੋੜ ਰੁਪਏ ਦਾ ਖਰਚ ਆਇਆ ਹੈ।
ਮੂਰਤੀ 'ਤੇ ਪਿਛਲੇ ਡੇਢ ਸਾਲਾਂ ਦੀ ਮਿਹਨਤ ਤੋਂ ਬਾਅਦ ਵਿਸ਼ੇਸ਼ ਤਕਨੀਕ ਨਾਲ ਸੋਨੇ ਦਾ ਲੇਪ ਚੜ੍ਹਾਇਆ ਗਿਆ ਹੈ।
ਮੂਰਤੀ ਨੂੰ ਪੂਰੀ ਤਰ੍ਹਾਂ ਨਾਲ ਸੋਨੇ ਦੀ ਬਣਾਉਣ 'ਚ 17.5 ਕਿਲੋਗ੍ਰਾਮ ਸੋਨਾ ਲੱਗਾ।
ਇਹ ਮੂਰਤੀ 111 ਫੁੱਟ ਉੱਚੀ ਹੈ। ਮੂਰਤੀ ਦੇ ਉਦਘਾਟਨ ਪ੍ਰੋਗਰਾਮ ਲਈ ਵਿਸ਼ੇਸ਼ ਲਾਈਟਿੰਗ ਲਗਾਈ ਜਾ ਰਹੀ ਹੈ।
ਭੂਪਿੰਦਰ ਪਟੇਲ ਨੇ ਪਿਛਲੇ ਸਾਲ ਵੀ ਮਹਾਸ਼ਿਵਰਾਤਰੀ ਮੌਕੇ ਵਡੋਦਰਾ ਦੇ ਸੂਰਸਾਗਰ ਤਾਲਾਬ 'ਚ ਆਰਤੀ 'ਚ ਹਿੱਸਾ ਲਿਆ ਸੀ।