ਗਰਮੀਆਂ ਸ਼ੁਰੂ ਹੋ ਰਹੀਆਂ ਹਨ ਇਸ ਲਈ ਜਦ ਵੀ ਕੋਈ ਘਰ ਥੱਕਿਆ ਹੋਇਆ ਜਾਂਦਾ ਹੈ ਤਾਂ ਉਸ ਨੂੰ ਤਾਜਗੀ ਅਤੇ ਊਰਜਾ ਵਾਲੇ ਪਦਾਰਥਾਂ ਦੀ ਜ਼ਰੂਰਤ ਹੁੰਦੀ ਹੈ।

ਇਸ ਲਈ ਤੁਸੀਂ ਜੂਸ ਜਾਂ ਨਿੰਬੂ ਪਾਣੀ ਪੀਂਦੇ ਹੋ ਪਰ ਤੁਸੀਂ ਕੁੱਝ ਵੱਖਰਾ ਵੀ ਬਣਾ ਸਕਦੇ ਹੋ। ਇਸ ਲਈ ਪੱਕੇ ਹੋਏ ਕਟਹਲ ਦੇ ਗੁੱਦੇ ਨੂੰ ਚੰਗੀ ਤਰ੍ਹਾਂ ਮਲ ਕੇ

ਪਾਣੀ ਵਿਚ ਉਬਾਲ ਲਓ ਤੇ ਜਦੋਂ ਇਹ ਠੰਢਾ ਹੋ ਜਾਵੇ ਤਾਂ ਇੱਕ ਗਿਲਾਸ ਪੀ ਲਓ। ਇਸ ਨਾਲ ਸਰੀਰ ਵਿਚ ਤਾਜਗੀ ਅਤੇ ਊਰਜਾ ਆਉਂਦੀ ਹੈ।

ਕਟਹਲ ਦੀ ਸਬਜੀ ਤਾਂ ਤੁਸੀਂ ਜ਼ਰੂਰ ਖਾਧੀ ਹੋਵੇਗੀ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ। 

ਅੱਜ ਅਸੀਂ ਤੁਹਾਨੂੰ ਕਟਹਲ ਵਿਚਲੇ ਗੁਣਾਂ ਬਾਰੇ ਦੱਸਾਂਗੇ। ਕਟਹਲ ਵਿਚ ਵਿਟਾਮਨ ਏ, ਸੀ, ਥਾਇਮਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਲੋਹ ਤੱਤ ਆਦਿ ਹੁੰਦੇ ਹਨ

ਜੋ ਕਿ ਸਾਡੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ। ਕਿਸੇ ਵੀ ਤੱਤ ਦੀ ਕਮੀ ਕਾਰਨ ਅਸੀਂ ਬੀਮਾਰ ਹੋ ਸਕਦੇ ਹਾਂ।

ਥਾਈਰੈੱਡ ਨਾਲ ਪੀੜਤ ਲੋਕਾਂ ਨੂੰ ਵੀ ਕਟਹਲ ਖਾਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਖਣਿਜ ਹੁੰਦਾ ਹੈ ਜੋ ਕਿ ਥਾਈਰੈਡ ਨੂੰ ਕੰਟਰੋਲ ਕਰਦਾ ਹੈ।

ਕਟਹਲ ਵਿਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਕਿ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦਾ ਹੈ।

ਇਸ ਰੇਸ਼ੇਦਾਰ ਫਲ ਵਿਚ ਲੋਹ ਤੱਤ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਨਾਲ ਇਹ ਅਨੀਮੀਆ ਦੇ ਰੋਗ ਵਿਚ ਬਹੁਤ ਲਾਭਦਾਇਕ ਹੈ।

ਹੱਡੀਆਂ ਦੀ ਮਜਬੂਤੀ ਲਈ ਵੀ ਕਟਹਲ ਬਹੁਤ ਲਾਭਦਾਇਕ ਹੈ। ਮੈਗਨੀਸ਼ੀਅਮ ਹੱਡੀਆਂ ਮਜਬੂਤ ਕਰਦਾ ਹੈ। 6. ਕਟਹਲ ਨਾਲ ਅਲਸਰ, ਕਬਜ ਅਤੇ ਪਾਚਣ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ।