2.7 ਕਿਲੋ ਦਾ ਡੱਡੂ ਦੇਖ ਹੋ ਜਾਓਗੇ ਹੈਰਾਨ, ਖਾ ਸਕਦੈ ਕੁਝ ਵੀ, ਇਸ ਕਾਰਨ ਗਿਨੀਜ਼ ਵਰਲਡ ਰਿਕਾਰਡਸ ‘ਚ ਲਿਸਟਿਡ

ਕੀ ਤੁਸੀਂ ਕਦੇ Cane Toad ਬਾਰੇ ਸੁਣਿਆ ਹੈ? ਅਸਲ ਵਿੱਚ, ਇਹ ਵੀ ਡੱਡੂ ਹਨ, ਪਰ ਉਹ ਕੁਝ ਵੀ ਖਾ ਸਕਦੇ ਹਨ!

ਆਸਟਰੇਲੀਆ ਦੇ ਪਾਰਕ ਰੇਂਜਰਾਂ ਨੂੰ ਆਸਟਰੇਲੀਆ ਦੇ ਕੋਨਵੇ ਨੈਸ਼ਨਲ ਪਾਰਕ ਵਿੱਚ ਇੱਕ 2.7 ਕਿਲੋਗ੍ਰਾਮ ਦਾ ਕੇਨ ਟੋਡ ਮਿਲਿਆ।

ਪਾਰਕ ਦੀ ਰੇਂਜਰ ਕਾਇਲੀ ਗ੍ਰੇ (Kylee Gray) ਦਾ ਕਹਿਣਾ ਹੈ ਕਿ ਇਸ ਆਕਾਰ ਦੇ ਕੇਨ ਟੋਡ ਦੇ ਮੂੰਹ ਵਿੱਚ ਜੋ ਵੀ ਜਾਂਦਾ ਹੈ ਇਹ ਉਸਨੂੰ ਖਾ ਸਕਦਾ ਹੈ।

ਇਹ ਡੱਡੂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੇ ਹਨ, ਇਸ ਲਈ ਇਨ੍ਹਾਂ ਨੂੰ ਮਾਰਿਆ ਗਿਆ।

ਣ ਇਸ ਕੇਨ ਟੋਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਹਨ।

ਦੱਸ ਦਈਏ ਕਿ ਗਿਨੀਜ਼ ਵਰਲਡ ਰਿਕਾਰਡਸ ਵਿੱਚ 2.65 ਕਿਲੋਗ੍ਰਾਮ (5.8 ਪੌਂਡ) ਦੇ ਸਭ ਤੋਂ ਵੱਡੇ ਡੱਡੂ ਨੂੰ ਸੂਚੀਬੱਧ ਕੀਤਾ ਗਿਆ ਹੈ

ਇਸ ਡੱਡੂ ਨੂੰ ਫੜਨ ਵਾਲੀ ਰੇਂਜਰ ਕਾਈਲੀ ਗ੍ਰੇ ਨੂੰ ਪਹਿਲਾਂ ਤਾਂ ਯਕੀਨ ਨਹੀਂ ਹੋਇਆ ਕਿ ਇਹ ਇੰਨਾ ਵੱਡਾ ਹੋਵੇਗਾ।

ਇਸ ਕਾਰਨ ਉਸ ਨੇ ਉਸ ਦਾ ਨਾਂ ‘ਟੋਡਜ਼ਿਲਾ’ ਰੱਖਿਆ ਤੇ ਉਸ ਨੂੰ ਡੱਬੇ ‘ਚ ਰੱਖ ਕੇ ਜੰਗਲ ‘ਚੋਂ ਬਾਹਰ ਕੱਢਿਆ।