ਹੁਣ 200 ਕਰੋੜ ਦੀ ਮਨੀ ਲਾਂਡਰਿੰਗ 'ਚ ਸ਼ਾਮਲ ਨੋਰਾ ਫਤੇਹੀ ਦੇ ਸਾਲੇ ਦਾ ਨਾਂ, ਸੁਕੇਸ਼ ਨੇ ਗਿਫਟ ਕੀਤੀ ਸੀ BMW ਕਾਰ
ਬਾਲੀਵੁੱਡ ਅਭਿਨੇਤਰੀ ਨੋਰਾ ਫਤੇਹੀ ਨੂੰ ਹਾਲ ਹੀ 'ਚ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਸੰਮਨ ਜਾਰੀ ਕੀਤਾ ਸੀ।
ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦੀ ਤਰ੍ਹਾਂ ਪਿੰਕੀ ਇਰਾਨੀ ਦੇ ਸਾਹਮਣੇ ਬੈਠ ਕੇ ਵੀ ਪੁੱਛਗਿੱਛ ਕੀਤੀ ਗਈ। EOW ਨੇ ਵੀਰਵਾਰ ਨੂੰ 6 ਘੰਟੇ ਤੱਕ ਪੁੱਛਗਿੱਛ ਕੀਤੀ।
ਇਸ ਦੇ ਨਾਲ ਹੀ ਇਸ ਮਾਮਲੇ 'ਚ ਨੋਰਾ ਦੇ ਸਾਲੇ ਦਾ
ਨਾਂ
ਵੀ ਸਾਹਮਣੇ ਆਇਆ ਹੈ। ਅਜਿਹੇ 'ਚ ਨੋਰਾ ਦੇ ਸਾਲੇ ਮਹਿਬੂਬ ਉਰਫ ਬੌਬੀ ਖਾਨ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ
ਜਿਸ 'ਚ ਪਤਾ ਲੱਗਾ ਹੈ ਕਿ ਬੌਬੀ ਖਾਨ ਨੂੰ ਸੁਕੇਸ਼ ਤੋਂ 65 ਲੱਖ ਦੀ BMW ਤੋਹਫੇ 'ਚ ਮਿਲੀ ਸੀ।
ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਨੋਰਾ ਫਤੇਹੀ ਨੇ ਦੱਸਿਆ ਕਿ ਉਹ ਸੁਕੇਸ਼ ਚੰਦਰਸ਼ੇਖਰ ਦੀ ਪਤਨੀ ਲੀਨਾ ਮਾਰੀਆ ਦੇ ਚੈਰਿਟੀ ਈਵੈਂਟ 'ਚ ਗਈ ਸੀ, ਜਿਸ ਤੋਂ ਬਾਅਦ ਸੁਕੇਸ਼ ਨੇ ਨੋਰਾ ਫਤੇਹੀ ਨੂੰ ਬੀਐੱਮਡਬਲਿਊ ਕਾਰ ਦੇਣ ਦੀ ਗੱਲ ਕੀਤੀ।
ਉਸ ਕੋਲ ਪਹਿਲਾਂ ਤੋਂ ਹੀ ਕਾਰ ਸੀ ਅਤੇ ਇਸ ਲਈ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਕੇਸ਼ ਨੇ ਨੋਰਾ ਫਤੇਹੀ ਦੇ ਜੀਜਾ ਬੌਬੀ ਨੂੰ ਕਰੀਬ 65 ਲੱਖ ਰੁਪਏ ਦੀ BMW ਕਾਰ ਗਿਫਟ ਕੀਤੀ ਸੀ।
See more.....