ਅਕਸ਼ੈ ਕੁਮਾਰ ਸਟਾਰਰ ਸਮਰਾਟ ਪ੍ਰਿਥਵੀਰਾਜ ਦਾ ਬਜਟ ਸੀ 300 ਕਰੋੜ, ਇਸ ਨੇ ਕਲੈਕਸ਼ਨ ਕੀਤੀ ਮਹਿਜ਼ 90 ਕਰੋੜ ਦੀ।

 ਸ਼ਾਹਿਦ ਕਪੂਰ ਦੀ ਜਰਸੀ 80 ਕਰੋੜ 'ਚ ਬਣੀ ਸੀ, ਜਿਸ ਨੇ ਮਹਿਜ਼ 27 ਕਰੋੜ ਦੀ ਕੁੱਲ ਕਮਾਈ ਕੀਤੀ

ਰਣਵੀਰ ਸਿੰਘ ਦੀ ਫਿਲਮ ਜਯੇਸ਼ਭਾਈ ਜੋਰਦਾਰ ਦਾ ਬਜਟ 90 ਕਰੋੜ ਸੀ, ਫਿਲਮ ਨੇ ਕੁੱਲ 26 ਕਰੋੜ ਰੁਪਏ ਕਮਾਏ।

ਜੌਨ ਅਬ੍ਰਾਹਮ ਦੀ 80 ਕਰੋੜ ਬਜਟ ਵਾਲੀ ਅਟੈਕ ਬਾਕਸ ਆਫਿਸ 'ਤੇ 22 ਕਰੋੜ ਦਾ ਕਲੈਕਸ਼ਨ ਕਰ ਸਕੀ।

ਟਾਈਗਰ ਸ਼ਰੌਫ ਦੀ ਫਿਲਮ ਹੀਰੋਪੰਤੀ 2 ਨੇ 35 ਕਰੋੜ ਰੁਪਏ ਕਮਾਏ, ਜਦੋਂਕਿ ਫਿਲਮ ਦਾ ਬਜਟ 75 ਕਰੋੜ ਸੀ।

ਧਾਕੜ 'ਚ ਕੰਗਨਾ ਰਨੌਤ ਨੇ ਆਪਣਾ ਐਕਸ਼ਨ ਅੰਦਾਜ਼ ਦਿਖਾਇਆ। 85 ਕਰੋੜ 'ਚ ਬਣੀ ਫਿਲਮ ਨੇ ਸਿਰਫ 2.5 ਕਰੋੜ ਦੀ ਕਮਾਈ ਕੀਤੀ।

ਬਿੱਗ ਬਜਟ ਸ਼ਮਸ਼ੇਰਾ 'ਚ ਲੋਕਾਂ ਨੂੰ ਰਣਬੀਰ ਕਪੂਰ ਤੋਂ ਕਾਫੀ ਉਮੀਦਾਂ ਸੀ, ਪਰ 180 ਕਰੋੜ ਦੀ ਬਜਟ ਵਾਲੀ ਫਿਲਮ 63 ਕਰੋੜ ਹੀ ਕਮਾ ਸਕੀ।

ਅਕਸ਼ੈ ਕੁਮਾਰ ਦੀ 100 ਕਰੋੜ 'ਚ ਬਣੀ ਫਿਲਮ ਰਕਸ਼ਾ ਬੰਧਨ ਵੀ ਕਮਾਈ 'ਚ ਕੁਝ ਖਾਸ ਨਹੀਂ ਕਰ ਸਕੀ।

ਅਮੀਰ ਖਾਨ ਤੇ ਕਰੀਨਾ ਕਪੂਰ ਖਾਸ ਦੀ ਲਾਲ ਸਿੰਘ ਚੱਢਾ 180 ਕਰੋੜ ਦੇ ਬਜਟ ਦੀ ਫਿਲਮ ਸੀ ਜਿਸਨੇ 120 ਕਰੋੜ ਦੀ ਕਲੈਕਸ਼ਨ ਕੀਤੀ।

ਫਿਲਮ ਥੈਂਕ ਗੌਡ ਦਾ ਬਜਟ 100 ਕਰੋੜ ਰਿਹਾ, ਜਿਸ ਨੇ 70 ਕਰੋੜ ਦੇ ਨੁਕਸਾਨ ਨਾਲ 30 ਕਰੋੜ ਦੀ ਕਮਾਈ ਕੀਤੀ।