ਆਖ਼ਰਕਾਰ ਸ਼ਮਾ ਬਿੰਦੂ ਨੇ ਕਰ ਹੀ ਲਿਆ ਖ਼ੁਦ ਨਾਲ ਵਿਆਹ, ਬਿਨਾਂ ਲਾੜੇ ਦੇ ਲਏ ਸੱਤ ਫੇਰੇ

ਗੁਜਰਾਤ ਦੇ ਵਡੋਦਰਾ ਸ਼ਹਿਰ ਦੀ 24 ਸਾਲ ਦੀ ਸ਼ਮਾ ਬਿੰਦੂ ਨੇ ਆਖ਼ਰਕਾਰ ਖ਼ੁਦ ਨਾਲ ਵਿਆਹ ਕਰ ਹੀ ਲਿਆ। ਸ਼ਮਾ ਇਸ ਤੋਂ ਪਹਿਲਾਂ ਤੈਅ ਤਾਰੀਖ਼ 11 ਜੂਨ ਨੂੰ ਖ਼ੁਦ ਨਾਲ ਵਿਆਹ ਕਰਨ ਵਾਲੀ ਸੀ ਪਰ ਵਿਵਾਦ ਤੋਂ ਬਚਣ ਲਈ ਉਸ ਨੇ 3 ਦਿਨ ਪਹਿਲਾਂ ਹੀ ਵਿਆਹ ਕਰ ਲਿਆ।

ਸ਼ਮਾ ਬਿੰਦੂ ਖ਼ੁਦ ਨਾਲ ਵਿਆਹ ਦੇ ਖ਼ਾਸ ਪ੍ਰੋਗਰਾਮ ’ਚ ਆਪਣੇ ਨਾਲ ਹੀ ਵਿਆਹ ਦੇ ਬੰਧਨ ’ਚ ਬੱਝ ਗਈ। ਵਿਆਹ ਦੌਰਾਨ ਹਲਦੀ, ਮੇਂਹਦੀ ਦੀਆਂ ਰਸਮਾਂ ਵੀ ਹੋਈਆਂ। ਫਿਰ ਸ਼ਮਾ ਨੇ ਖ਼ੁਦ ਨਾਲ ਹੀ ਸੱਤ ਫੇਰੇ ਲਏ ਅਤੇ ਸ਼ੀਸ਼ੇ ਮੋਹਰੇ ਖੜ੍ਹੇ ਹੋ ਕੇ ਮਾਂਗ ’ਚ ਸਿੰਦੂਰ ਭਰਿਆ।

ਵਡੋਦਰਾ ਸਥਿਤ ਆਪਣੇ  ਘਰ ’ਚ ਹੀ ਸ਼ਮਾ ਨੇ ਰੀਤੀ-ਰਿਵਾਜਾਂ ਨਾਲ ਖ਼ੁਦ ਨਾਲ ਹੀ ਵਿਆਹ ਕੀਤਾ। ਹਾਲਾਂਕਿ ਇਸ ਵਿਆਹ ’ਚ ਨਾ ਲਾੜਾ ਸੀ ਅਤੇ ਨਾ ਹੀ ਪੰਡਤ ਸਿਰਫ਼ ਸ਼ਮਾ ਦੇ ਕੁਝ ਖ਼ਾਸ ਦੋਸਤ ਹੀ ਇਸ ’ਚ ਸ਼ਾਮਲ ਹੋਏ।

ਇਹ ਭਾਰਤ ’ਚ ਇਸ ਤਰ੍ਹਾਂ ਦਾ ਪਹਿਲਾ ਵਿਆਹ ਹੈ। ਦੱਸ ਦੇਈਏ ਕਿ ਸ਼ਮਾ ਨੇ 11 ਜੂਨ ਨੂੰ ਖ਼ੁਦ ਨਾਲ ਵਿਆਹ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਲੈ ਕੇ ਗੁਆਂਢੀਆਂ ਨੇ ਵਿਰੋਧ ਜਤਾਇਆ ਸੀ।

ਸ਼ਮਾ ਨੂੰ ਡਰ ਸੀ ਕਿ 11 ਜੂਨ ਨੂੰ ਵੀ ਲੋਕ ਉਸ ਦੇ ਘਰ ਆ ਕੇ ਵਿਰੋਧ ਨਾ ਕਰਨ, ਇਸ ਲਈ ਉਸ ਨੇ ਤੈਅ ਤਾਰੀਖ਼ ਤੋਂ ਪਹਿਲਾਂ ਵਿਆਹ ਕਰ ਲਿਆ।

ਇਹ ਭਾਰਤ ’ਚ ਇਸ ਤਰ੍ਹਾਂ ਦਾ ਪਹਿਲਾ ਵਿਆਹ ਹੈ। ਦੱਸ ਦੇਈਏ ਕਿ ਸ਼ਮਾ ਨੇ 11 ਜੂਨ ਨੂੰ ਖ਼ੁਦ ਨਾਲ ਵਿਆਹ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਲੈ ਕੇ ਗੁਆਂਢੀਆਂ ਨੇ ਵਿਰੋਧ ਜਤਾਇਆ ਸੀ।

ਸ਼ਮਾ ਨੇ ਕਿਹਾ ਕਿ ਉਹ ਆਪਣਾ ਖ਼ਾਸ ਦਿਨ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਉਸ ਨੇ ਬੁੱਧਵਾਰ (8 ਜੂਨ) ਨੂੰ ਵਿਆਹ ਕਰ ਲਿਆ। ਕੁਝ ਲੋਕਾਂ ਨੇ ਸ਼ਮਾ ਦੇ ਮੰਦਰ ’ਚ ਵਿਆਹ ਦਾ ਵਿਰੋਧ ਵੀ ਕੀਤਾ ਸੀ।