ਪਰ ਕੀ ਤੁਹਾਨੂੰ ਪਤਾ ਹੈ ਕਿ ਸੋਨਮ 'ਚ ਕਿਸੇ ਸਮੇਂ ਜ਼ਰਾ ਵੀ ਆਤਮ ਵਿਸ਼ਵਾਸ ਨਹੀਂ ਹੁੰਦਾ ਸੀ। ਇਸ ਦੇ ਬਾਵਜੂਦ ਉਹ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ‘ਤੇ ਇੰਡਸਟਰੀ ਦੀ ਟਾਪ ਐਕਟਰਸ ਬਣੀ।
ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ ਵਿਖੇ ਹੋਇਆ ਸੀ। ਉਸ ਦੇ ਪਰਿਵਾਰ ਦਾ ਦੂਰ-ਦੂਰ ਤੱਕ ਫ਼ਿਲਮਾਂ ਜਾਂ ਮਾਡਲਿੰਗ ਦੀ ਦੁਨੀਆ ਨਾਲ ਕੋਈ ਲੈਣ ਦੇਣ ਨਹੀਂ ਸੀ।
ਸੋਨਮ ਨੇ ਇੱਕ ਇੰਟਰਵਿਊ ‘ਚ ਦੱਸਿਆ ਕਿ ਏਅਰ ਹੋਸਟਸ ਦੀ ਨੌਕਰੀ ਕਰਦਿਆਂ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਆਫਰ ਆਇਆ।
ਇਸ ਤੋਂ ਬਾਅਦ 2014 ‘ਚ ‘ਪੰਜਾਬ 1984’ ਨੇ ਉਸ ਨੂੰ ਪਾਲੀਵੁੱਡ ‘ਚ ਸਟੈਬਲਿਸ਼ ਕੀਤਾ। ਜਿਸ ‘ਚ ਜੀਤੀ ਦੇ ਰੋਲ ਨੂੰ ਸੋਨਮ ਦਾ ਸਭ ਤੋਂ ਦਮਦਾਰ ਕਿਰਦਾਰ ਮੰਨਿਆ ਜਾਂਦਾ ਹੈ।